ਉੱਤਰ ਕੋਰੀਆ ਨੇ ਮਿਜ਼ਾਈਲ ਦਾਗ਼ੀ ਤਾਂ ਦੇਵਾਂਗੇ ਜਵਾਬ: ਅਮਰੀਕਾ
Published : Aug 18, 2017, 6:20 pm IST
Updated : Mar 21, 2018, 5:47 pm IST
SHARE ARTICLE
America
America

ਅਮਰੀਕਾ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿਤੀ ਹੈ ਕਿ ਕਿਸੇ ਵੀ ਜੰਗੀ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ ਅਤੇ..

ਵਾਸ਼ਿੰਗਟਨ, 18 ਅਗੱਸਤ: ਅਮਰੀਕਾ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿਤੀ ਹੈ ਕਿ ਕਿਸੇ ਵੀ ਜੰਗੀ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ ਅਤੇ ਜੇਕਰ ਉਤਰ ਕੋਰੀਆ ਉਸ ਦੇ ਜਾਂ ਉਨ੍ਹਾਂ ਦੇ ਸਹਿਯੋਗੀਆਂ ਵਿਰੁਧ ਮਿਜ਼ਾਈਲ ਦਾਗ਼ਦਾ ਹੈ ਤਾਂ ਉਹ ਮੌਕੇ 'ਤੇ ਲੋੜੀਂਦੇ ਕਦਮ ਉਠਾਉਣਗੇ।
ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਕਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਰਣਨੀਤੀਕਾਰ ਸਟੀਵ ਬੈਨਨ ਨੇ ਕਿਹਾ ਹੈ ਕਿ ਉੱਤਰ ਕੋਰੀਆ ਵਲੋਂ ਪੇਸ਼ ਖਤਰੇ ਅਤੇ ਉਨ੍ਹਾਂ ਦੀ ਪ੍ਰਮਾਣੂ ਸਬੰਧੀ ਲਾਲਸਾ ਦਾ ਕੋਈ ਫ਼ੌਜੀ ਹਲ ਨਹੀਂ ਹੈ। ਹਾਲਾਂ ਕਿ ਟਰੰਪ ਨੇ ਹਾਲ ਹੀ 'ਚ ਸੰਕਲਪ ਜਤਾਇਆ ਸੀ ਕਿ ਉੱਤਰ ਕੋਰੀਆ ਦੇ ਹਮਲੇ ਦਾ ਮੂੰਹ ਤੋੜ ਜਵਾਬ ਦਿਤਾ ਜਾਵੇਗਾ।
ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਸ, ਜਾਪਾਨੀ ਵਿਦੇਸ਼ ਮੰਤਰੀ ਤਾਰੋ ਕੋਨੋ ਅਤੇ ਜਾਪਾਨ ਦੇ ਰਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨਾਲ ਸਾਂਝੀ ਪ੍ਰੈਸ ਕਾਨਫ਼ਰੰਸ 'ਚ ਟਿਲਰਸਨ ਨੇ ਕਿਹਾ ਕਿ ਦੇਸ਼ ਉਤਰ ਕੋਰੀਆ ਵਲੋਂ ਪੈਦਾ ਕੀਤੀ ਜਾਣ ਵਾਲੀ ਕਿਸੇ ਵੀ ਜੰਗੀ ਸਥਿਤੀ ਨਾਲ ਨਜਿਠਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਫ਼ੌਜ ਦੀ ਵਰਤੋਂ ਕਰਨਾ ਅਮਰੀਕਾ ਲਈ ਪਹਿਲਾ ਰਸਤਾ ਨਹੀਂ ਹੈ ਪਰ ਅਸੀਂ ਤਿਆਰ ਹਾਂ।
ਅਮਰੀਕਾ ਅਤੇ ਜਾਪਾਨ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਇਕ ਸਵਾਲ ਦੇ ਜਵਾਬ 'ਚ ਜਾਪਾਨੀ ਰਖਿਆ ਮੰਤਰੀ ਓਨੋਡੇਰਾ ਨੇ ਕਿਹਾ ਕਿ ਜੇਕਰ ਜਾਪਾਨ 'ਤੇ ਹਮਲਾ ਹੁੰਦਾ ਹੈ ਤਾਂ ਉਹ ਅਪਣੇ ਕੋਲ ਮਿਜ਼ਾਇਲ ਤੋਂ ਬਚਾਅ ਲਈ ਉਪਲਬਧ ਸਾਧਨਾਂ ਦੀ ਵਰਤੋਂ ਕਰੇਗਾ। ਉਨ੍ਹਾਂ ਕਿਹਾ ਕਿ ਉਤਰ ਕੋਰੀਆ ਨੂੰ ਬੇਹਤਰ ਨਤੀਜੇ ਪ੍ਰਾਪਤ ਕਰਨ ਲਈ ਕੂਟਨੀਤਿਕ ਵਾਰਤਾ 'ਚ ਸ਼ਾਮਲ ਹੋਣਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ ਉਤਰ ਕੋਰੀਆ ਪ੍ਰਸ਼ਾਸਨਿਕ ਗੱਲਬਾਤ 'ਚ ਸ਼ਾਮਲ ਹੋਣ ਦੀ ਇਛਾ ਰੱਖੇ।
ਓਨੋਡੇਰਾ ਅਨੁਸਾਰ ਉੱਤਰ ਕੋਰੀਆ ਦੀ ਯੋਜਨਾ ਗੁਆਮ ਕੋਲ ਜਲ ਸਰੋਤ 'ਚ ਬੈਲਿਸਟਿਕ ਮਿਜ਼ਾਇਲਾਂ ਦਾਗਣ ਦੀ ਹੈ। ਇਹ ਪ੍ਰਮਾਣੂ ਹਥਿਆਰਾਂ ਨੂੰ ਛੋਟਾ ਕਰ ਕੇ ਆਈਸੀਬੀਐਮ ਬੈਲਿਸਟਿਕ ਮਿਜ਼ਾਇਲਾਂ ਦਾਗਣ ਦੀ ਕੋਸ਼ਿਸ਼ ਨੂੰ ਅੱਗੇ ਵਧਾ ਰਿਹਾ ਹੈ। ਉੱਤਰ ਕੋਰੀਆ ਵਲੋਂ ਪੈਦਾ ਹੋ ਰਹੇ ਖਤਰੇ ਨੂੰ ਦੇਖਦਿਆਂ ਇਸ ਮੀਟਿੰਗ 'ਚ ਅਸੀਂ ਦਬਾਅ ਵਧਾਉਣ ਅਤੇ ਗਠਜੋੜ ਦੀ ਸਮਰਥਾ ਮਜਬੂਤ ਕਰਨ 'ਤੇ ਰਾਜ਼ੀ ਹਾਂ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement