ਖੁਸ਼ਹਾਲ ਦੇਸ਼ਾਂ 'ਚ ਪਾਕਿਸਤਾਨ ਤੋਂ ਵੀ ਪੱਛੜਿਆ ਭਾਰਤ
Published : Mar 21, 2019, 1:29 pm IST
Updated : Mar 21, 2019, 1:29 pm IST
SHARE ARTICLE
India, far ahead of Pakistan in prosperous countries
India, far ahead of Pakistan in prosperous countries

ਭਾਰਤ ਇਸ ਸਾਲ 140ਵੇਂ ਸਥਾਨ ‘ਤੇ ਰਿਹਾ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿਸ਼ਵ ਖੁਸ਼ਹਾਲੀ ਰਿਪੋਰਟ ‘ਚ ਇਸ ਸਾਲ ਭਾਰਤ 140ਵੇਂ ਸਥਾਨ ‘ਤੇ ਰਿਹਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਸੱਤ ਅੰਕ ਹੇਠਾਂ ਆ ਗਿਆ ਹੈ। ਫਿਨਲੈਂਡ ਲਗਾਤਾਰ ਦੂਜੇ ਸਾਲ ਵੀ ਇਸ ਲਿਸਟ ‘ਚ ਟੌਪ ‘ਤੇ ਹੈ। ਇਸ ਮਾਮਲੇ ‘ਚ ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਪਿੱਛੇ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਹ ਲਿਸਟ ਛੇ ਤੱਥਾਂ ‘ਤੇ ਤੈਅ ਕੀਤੀ ਜਾਂਦੀ ਹੈ।

ਇਸ ‘ਚ ਆਮਦਨ, ਤੰਦਰੁਸਤ ਜੀਵਨ, ਸਮਾਜਿਕ ਸਪੋਰਟ, ਆਜ਼ਾਦੀ, ਵਿਸ਼ਵਾਸ਼ ਅਤੇ ਉਧਾਰਤਾ ਸ਼ਾਮਲ ਹੈ। ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਪੂਰੇ ਸੰਸਾਰ ਦੀ ਖੁਸ਼ਹਾਲੀ ‘ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਦੇ ਖੁਸ਼ਹਾਲੀ ਪੱਧਰ ‘ਚ ਗਿਰਾਵਟ ਆਈ ਹੈ। ਭਾਰਤ 2018 ‘ਚ ਇਸ ਮਾਮਲੇ ‘ਚ 133ਵੇਂ ਸਥਾਨ ‘ਤੇ ਸੀ ਜਦਕਿ ਇਸ ਸਾਲ 140ਵੇਂ ਸਥਾਨ ‘ਤੇ ਰਿਹਾ।

ਸੱਤਵਾਂ ਖੁਸ਼ਹਾਲ ਪੱਧਰ ਰਿਪੋਰਟ ਦੁਨੀਆ ਦੇ 156 ਦੇਸ਼ਾਂ ਨੂੰ ਇਸ ਅਧਾਰ ‘ਤੇ ਰੈਂਕ ਕਰਦੀ ਹੈ ਕਿ ਉੱਥੇ ਦੇ ਨਾਗਰਿਕ ਖੁਦ ਨੂੰ ਕਿੰਨਾ ਖ਼ੁਸ਼ ਮਹਿਸੂਸ ਕਰਦੇ ਹਨ। ਇਸ ਲਿਸਟ ‘ਚ ਫਿਨਲੈਂਡ ਤੋਂ ਬਾਅਦ ਡੈਨਮਾਰਕ, ਨਾਰਵੇ, ਆਈਸਲੈਂਡ ਅਤੇ ਨੀਦਰਲੈਂਡ ਦਾ ਸਥਾਨ ਆਉਂਦਾ ਹੈ। ਪਾਕਿਸਤਾਨ ਇਸ ਸੂਚੀ ‘ਚ 67ਵੇਂ ਨੰਬਰ ‘ਤੇ ਹੈ। ਜਦਕਿ ਚੀਨ ਨੂੰ 93ਵਾਂ ਸਥਾਨ ਹਾਸਲ ਹੋਇਆ ਹੈ। ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ‘ਚ ਸ਼ਾਮਲ ਹੋਣ ਤੋਂ ਬਾਅਦ ਵੀ ਅਮਰੀਕਾ ਇਸ ਲਿਸਟ ‘ਚ 19ਵੇਂ ਨੰਬਰ ‘ਤੇ ਹੈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement