
ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਫੈਲ ਚੁੱਕਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਫੈਲ ਚੁੱਕਾ ਹੈ। ਕੋਵਿੰਡ-19 ਨਾਲ ਲੋਕ ਇੰਨੇ ਡਰ ਚੁੱਕੇ ਹਨ ਕਿ ਨਿਮੋਨੀਆ ਵਰਗੀ ਦਿਖਣ ਵਾਲੀ ਇਸ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕਾਂ ਨੇ ਲੋਕਾਂ ਤੋਂ ਹੀ ਨਹੀਂ ਬਲਕਿ ਅਪਣੇ ਆਪ ਤੋਂ ਵੀ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਡਰ ਦਾ ਇਕ ਕਾਰਨ ਕੋਵਿਡ-19 ਦੇ ਵਾਇਰਸ ਨਾਲ ਸਬੰਧਤ ਲੋੜੀਂਦੇ ਸਾਹਿਤ ਦੀ ਘਾਟ ਹੈ।
Photo
ਵਾਇਰਸ ‘ਤੇ ਕੰਟਰੋਲ ਅਤੇ ਇਲਾਜ 'ਤੇ ਖੋਜ ਕਾਰਜ ਪੂਰਾ ਨਾ ਕੀਤੇ ਜਾਣ ਕਾਰਨ, ਡਾਕਟਰ ਅਤੇ ਮਾਹਰ ਇਸ ਸਮੇਂ ਆਮ ਲੋਕਾਂ ਨੂੰ ਲਗਾਤਾਰ ਹੱਥ ਧੋਣ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਹਾਲਾਂਕਿ ਕੋਵਿਡ-19 ਦੇ ਵੱਖ-ਵੱਖ ਪਹਿਲੂਆਂ ‘ਤੇ ਖੋਜ ਕਾਰਜ- ਜਾਰੀ ਹਨ, ਵਿਗਿਆਨਕ ਵੀ ਇਸ ਬਿਮਾਰੀ ਤੋਂ ਨਜਿੱਠਣ ਲਈ ਸਭ ਤੋਂ ਵਧੀਆ ਤਰੀਕਿਆਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਪਰ ਕੁਝ ਲੋਕਾਂ ਵੱਲੋਂ ਕੋਰੋਨਾ ਵਾਇਰਸ ਸਬੰਧੀ ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Photo
ਜ਼ਿਆਦਾਤਰ ਲੋਕਾਂ ਦੇ ਮਨਾਂ ਵਿਚ ਇਹ ਧਾਰਨਾ ਬਣੀ ਹੋਈ ਹੈ ਕਿ ਗਰਮ ਵਾਤਾਵਰਨ ਕੋਰੋਨਾ ਵਾਇਰਸ ਨੂੰ ਖਤਮ ਕਰ ਕੇ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਹਾਲੀਆ ਰਿਪੋਰਟ ਅਨੁਸਾਰ ਪੂਰੀ ਦੁਨੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 2 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਹਨਾਂ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਮਰੀਜ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
Photo
ਪਰ ਜੇਕਰ ਇਸ ਖ਼ਬਰ ਵਿਚ ਸੱਚਾਈ ਹੈ ਕਿ ਵਧਦੇ ਤਾਪਮਾਨ ਦੇ ਨਾਲ ਕੋਵਿਡ-19 ਦਾ ਪ੍ਰਕੋਪ ਸ਼ਾਂਤ ਹੋ ਸਕਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਚੰਗੀਆਂ ਖ਼ਬਰਾਂ ਆ ਸਕਦੀਆਂ ਹਨ। ਹਾਲਾਂਕਿ ਇਸ ਦੇ ਸੰਦਰਭ ਵਿਚ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਗੱਲ ਦੀ ਲੋਕਾਂ ਨੇ ਅਲੋਚਨਾ ਕੀਤੀ ਸੀ ਜਦੋਂ ਉਹਨਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਕੋਵਿਡ-19 ਅਪ੍ਰੈਲ ਵਿਚ ਖਤਮ ਹੋ ਜਾਵੇਗਾ, ਕਿਉਂਕਿ ਉਦੋਂ ਤੱਕ ਅਮਰੀਕਾ ਦਾ ਤਾਪਮਾਨ ਵਧ ਜਾਵੇਗਾ।
Photo
ਬੀਤੇ ਦਿਨੀਂ ਕੋਵਿਡ-19 ਵਾਇਰਸ ‘ਤੇ ਹੋਏ ਅਧਿਐਨ ਅਤੇ ਖੋਜ ਵਿਚ ਪਤਾ ਚੱਲਦਾ ਹੈ ਕਿ ਤਾਪਮਾਨ ਵਿਚ ਵਾਧਾ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਘੱਟ ਕਰ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਬੀਜਿੰਗ ਸਥਿਤ ਖੋਜਕਰਤਾਵਾਂ ਵੱਲੋਂ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਦੇ ਸੰਦਰਭ ਵਿਚ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਨਮੀ ਵਾਲੀ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਪਾਇਆ ਗਿਆ ਹੈ ਕਿ ਜ਼ਿਆਦਾ ਤਾਪਮਾਨ ਅਤੇ ਨਮੀ ਕੋਵਿਡ-19 ਦੇ ਫੈਲਾਨ ਦੀ ਸਮਰੱਥਾ ਨੂੰ ਘੱਟ ਕਰਦਾ ਹੈ।
Photo
ਸ਼ਹਿਰਾਂ ਦੀ ਜਨਸੰਖਿਆ ਅਤੇ ਜੀਡੀਪੀ ਪ੍ਰਤੀ ਵਿਅਕਤੀ ਨੂੰ ਕੰਟਰੋਲ ਕਰਨ ਦੇ ਬਾਵਜੂਦ ਕਿਸੇ ਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਹੋਰ ਮਾਹਰਾਂ ਦੁਆਰਾ ਕਿਸੇ ਅਧਿਐਨ ਦੀ ਅੰਤਰ-ਖੋਜ ਜਾਂ ਸਮੀਖਿਆ ਨਹੀਂ ਕੀਤੀ ਗਈ ਹੈ, ਇਸ ਲਈ ਇਸ ਨੂੰ ਸੰਭਾਵਨਾ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਜੋ ਲੋਕ ਨਹੀਂ ਜਾਣਦੇ ਹਨ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਵਿਡ-19 ਤਾਂ ਹੀ ਫੈਲਦਾ ਹੈ ਜਦੋਂ ਕੋਈ ਵਿਅਕਤੀ ਛਿੱਕਦਾ ਜਾਂ ਖਾਂਸੀ ਕਰਦਾ ਹੈ।
Photo
ਹਵਾਈ ਮਹਾਮਾਰੀ ਮਾਹਿਰ ਡਾਕਟਰ ਮਾਰਕ ਲਿਪਸਟਿਚ (Dr Marc Lipsitch) ਅਨੁਸਾਰ ਗਰਮ ਮੌਸਮ ਵਿਚ ਵਾਇਰਸ ਦੇ ਪ੍ਰਭਾਵ ਵਿਚ ਆਮ ਗਿਰਾਵਟ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਜਿਸ ਰਫ਼ਤਾਰ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ, ਇਹ ਗਿਰਾਵਟ ਇਸ ਵਿਚ ਵੱਡੀ ਸਫਲਤਾ ਪ੍ਰਾਪਤ ਕਰਨ ਲਈ ਕਾਫ਼ੀ ਨਹੀਂ ਹੋਵੇਗੀ।
Photo
ਇਸ ਤੋਂ ਇਲਾਵਾ ਜਦੋਂ ਖੋਜ ਤੋਂ ਪਤਾ ਚੱਲਦਾ ਹੈ ਕਿ ਗਰਮ ਅਤੇ ਨਮੀ ਵਾਲਾ ਜਲਵਾਯੂ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਰਫ਼ਤਾਰ ਨੂੰ ਕੁਝ ਹੱਦ ਤੱਕ ਘੱਟ ਕਰ ਸਕਦਾ ਹੈ ਪਰ ਇਸ ਨੂੰ ਕਾਫ਼ੀ ਨਹੀਂ ਕਿਹਾ ਜਾ ਸਕਦਾ ਹੈ। ਕਈ ਦੱਖਣੀ-ਏਸ਼ੀਆਈ ਦੇਸ਼ ਜਿੱਥੇ ਗਰਮ ਮੌਸਮ ਹੈ, ਉੱਥੇ ਵੀ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਕਾਫ਼ੀ ਵਧੀ ਹੋਈ ਹੈ। ਇਸ ਲਈ ਹੁਣ ਤੱਕ ਇਹ ਸਾਬਿਤ ਨਹੀਂ ਹੋ ਸਕਿਆ ਹੈ ਕਿ ਜ਼ਿਆਦਾ ਤਾਪਮਾਨ ਨਾਲ ਇਹ ਵਾਇਰਸ ਖਤਮ ਹੋ ਸਕਦਾ ਹੈ।