ਸਾਊਦੀ ਅਰਬ ਦੇ ਮਰਦ ਪਾਕਿਸਤਾਨ ਸਣੇ ਕਈ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਨਹੀਂ ਕਰਵਾ ਸਕਣਗੇ
Published : Mar 21, 2021, 8:38 am IST
Updated : Mar 21, 2021, 8:38 am IST
SHARE ARTICLE
women
women

ਸਾਊਦੀ ਅਰਬ ਵਿਚ ਇਨ੍ਹਾਂ 4 ਦੇਸ਼ਾਂ ਦੀਆਂ ਲੱਗਭਗ 5 ਲੱਖ ਔਰਤਾਂ ਰਹਿ ਰਹੀਆਂ ਹਨ। 

ਰਿਆਦ : ਦੁਨੀਆਂ ਵਿਚ ਇਹ ਮਸ਼ਹੂਰ ਹੈ ਕਿ ਸਾਊਦੀ ਅਰਬ ਦੇ ਸ਼ੇਖ ਕਈ-ਕਈ ਵਿਆਹ ਦੇ ਸ਼ੌਕੀਨ ਹਨ ਤੇ ਕਈ ਵਾਰ ਤਾਂ ਉਹ ਦੂਜੇ ਦੇਸ਼ਾਂ ਦੀ ਮਜਬੂਰ ਔਰਤਾਂ ਨੂੰ ਅਪਣੇ ਹਰਮ ਵਿਚ ਵੀ ਰੱਖ ਲੈਂਦੇ ਹਨ। ਇਸ ਆਦਤ ਕਾਰਨ ਸਾਊਦੀ ਅਰਬ ਦੀ ਸੰਸਕ੍ਰਿਤੀ ਵਿਚ ਜਿਥੇ ਵਿਗਾੜ ਆਇਆ ਹੈ ਉਥੇ ਹੀ ਅਗਲੀਆਂ ਪੀੜ੍ਹੀਆਂ ਦੀ ਨਸਲ ’ਤੇ ਵੀ ਅਸਰ ਪਿਆ ਹੈ। ਜਿਸ ਕਾਰਨ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਊਦੀ ਅਰਬ ਦੇ ਮਰਦ ਹੁਣ ਪਾਕਿਸਤਾਨ, ਬੰਗਲਾਦੇਸ਼, ਚਾਡ ਅਤੇ ਮਿਆਂਮਾਰ ਦੀਆਂ ਔਰਤਾਂ ਨਾਲ ਵਿਆਹ ਨਹੀਂ ਕਰਵਾ ਸਕਣਗੇ। ਪਾਕਿਸਤਾਨੀ ਅਖ਼ਬਾਰ ਡਾਨ ਨੇ ਸਾਊਦੀ ਮੀਡੀਆ ਦੇ ਹਵਾਲੇ ਤੋਂ ਇਕ ਰੀਪੋਰਟ ਲਿਖੀ। ਗ਼ੈਰ-ਰਸਮੀ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਵਿਚ ਸਾਊਦੀ ਅਰਬ ਵਿਚ ਇਨ੍ਹਾਂ 4 ਦੇਸ਼ਾਂ ਦੀਆਂ ਲੱਗਭਗ 5 ਲੱਖ ਔਰਤਾਂ ਰਹਿ ਰਹੀਆਂ ਹਨ। 

Married GirlMarried women

ਮੱਕਾ ਪੁਲਿਸ ਡਾਇਰੈਕਟਰ ਜਨਰਲ ਮੇਜਰ ਜਨਰਲ ਅਸਫ਼ ਅਲ-ਕੁਰੈਸ਼ੀ ਨੇ ਸਪਸ਼ਟ ਕੀਤਾ ਹੈ ਕਿ ਵਿਦੇਸ਼ੀਆਂ ਨਾਲ ਵਿਆਹ ਕਰਨ ਦੀ ਇੱਛਾ ਰਖਣ ਵਾਲੇ ਸਾਊਦੀ ਪੁਰਸ਼ਾਂ ਨੂੰ ਹੁਣ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਦਮ ਦਾ ਉਦੇਸ਼ ਸਾਊਦੀ ਪੁਰਸ਼ਾਂ ਨੂੰ ਵਿਦੇਸ਼ੀਆਂ ਨਾਲ ਵਿਆਹ ਕਰਨ ਤੋਂ ਰੋਕਣਾ ਹੈ। ਜੇਕਰ ਕੋਈ ਮਰਦ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਸ਼ੇਸ਼ ਇਜਾਜ਼ਤ ਲੈਣ ਸਮੇਤ ਕਈ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ।

saudi arabiasaudi arabia

ਰੀਪੋਰਟ ਵਿਚ ਕੁਰੈਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਨ ਦੀ ਇੱਛਾ ਰਖਣ ਵਾਲਿਆਂ ਨੂੰ ਪਹਿਲਾਂ ਸਰਕਾਰ ਦੀ ਸਹਿਮਤੀ ਲੈਣੀ ਹੋਵੇਗੀ ਅਤੇ ਅਧਿਕਾਰਤ ਚੈਨਲਾਂ ਜ਼ਰੀਏ ਵਿਆਹ ਦੀ ਅਰਜ਼ੀ ਦੇਣੀ ਪਵੇਗੀ। ਕੁਰੈਸ਼ੀ ਨੇ ਕਿਹਾ ਕਿ ਤਲਾਕਸ਼ੁਦਾ ਪੁਰਸ਼ਾਂ ਨੂੰ ਤਲਾਕ ਦੇ 6 ਮਹੀਨੇ ਦੇ ਅੰਦਰ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਬਿਨੈਕਾਰਾਂ ਦੀ ਉਮਰ 25 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਸਥਾਨਕ ਜ਼ਿਲ੍ਹਾ ਮੇਅਰ ਵਲੋਂ ਹਸਤਾਖ਼ਰ ਕੀਤੇ ਗਏ ਪਛਾਣ ਦਸਤਾਵੇਜ਼ਾਂ ਦੇ ਨਾਲ-ਨਾਲ ਹੋਰ ਸਾਰੇ ਪਛਾਣ ਪੱਤਰ ਜੁੜੇ ਹੋਣੇ ਚਾਹੀਦੇ ਹਨ, ਜਿਸ ਵਿਚ ਉਨ੍ਹਾਂ ਦੇ ਪਰਵਾਰ ਦੇ ਕਾਰਡ ਦੀ ਇਕ ਕਾਪੀ 
ਸ਼ਾਮਲ ਹੈ।   

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement