ਰੂਸੀ ਅਦਾਲਤ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਲਗਾਈ ਪਾਬੰਦੀ, ਗਤੀਵਿਧੀਆਂ ਨੂੰ ਦੱਸਿਆ ‘ਕੱਟੜਪੰਥੀ’
Published : Mar 21, 2022, 9:46 pm IST
Updated : Mar 21, 2022, 9:47 pm IST
SHARE ARTICLE
Russian court bans Facebook, Instagram
Russian court bans Facebook, Instagram

ਸਰਕਾਰੀ ਸਮਾਚਾਰ ਏਜੰਸੀ ਟਾਸ ਮੁਤਾਬਕ ਰੂਸ ਵਿਚ ਮਾਸਕੋ ਦੀ ਅਦਾਲਤ ਨੇ ਇੰਸਟਾਗ੍ਰਾਮ ਅਤੇ ਮੇਟਾ (ਫੇਸਬੁੱਕ) ਦੀਆਂ ਗਤੀਵਿਧੀਆਂ ਨੂੰ ‘ਕੱਟੜਪੰਥੀ’ ਕਰਾਰ ਦਿੱਤਾ ਹੈ।

 

ਮਾਸਕੋ: ਸਰਕਾਰੀ ਸਮਾਚਾਰ ਏਜੰਸੀ ਟਾਸ ਮੁਤਾਬਕ ਰੂਸ ਵਿਚ ਮਾਸਕੋ ਦੀ ਅਦਾਲਤ ਨੇ ਇੰਸਟਾਗ੍ਰਾਮ ਅਤੇ ਮੇਟਾ (ਫੇਸਬੁੱਕ) ਦੀਆਂ ਗਤੀਵਿਧੀਆਂ ਨੂੰ ‘ਕੱਟੜਪੰਥੀ’ ਕਰਾਰ ਦਿੱਤਾ ਹੈ। ਅਦਾਲਤ ਨੇ ਰੂਸ ਵਿਚ ਦੋਵਾਂ ਪਲੇਟਫਾਰਮਾਂ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਹੈ।

InstagramInstagram

ਰੂਸ ਪਹਿਲਾਂ ਹੀ ਫੇਸਬੁੱਕ 'ਤੇ ਪਾਬੰਦੀ ਲਗਾ ਚੁੱਕਾ ਹੈ। ਜਦਕਿ ਇੰਸਟਾਗ੍ਰਾਮ ਨੂੰ ਮੇਟਾ ਪਲੇਟਫਾਰਮ ਦੇ ਉਸ ਬਿਆਨ ਤੋਂ ਬਾਅਦ ਬਲਾਕ ਕੀਤਾ ਗਿਆ ਸੀ ਜਿਸ ਵਿਚ ਮੇਟਾ (ਫੇਸਬੁੱਕ) ਨੇ ਕਿਹਾ ਸੀ ਕਿ ਉਹ ਯੂਕਰੇਨ ਵਿਚ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਪੁਤਿਨ ਅਤੇ ਉਸ ਦੀ ਫੌਜ ਦੇ ਵਿਰੁੱਧ ਹਿੰਸਾ ਦੀ ਅਪੀਲ ਕਰਨ ਵਾਲੇ ਸੰਦੇਸ਼ਾਂ ਨੂੰ ਪੋਸਟ ਕਰਨ ਦੀ ਆਗਿਆ ਦੇਵੇਗਾ।

FacebookFacebook

ਰੂਸ ਦੀ ਇਕ ਅਦਾਲਤ ਨੇ ਕੱਟੜਪੰਥੀ ਗਤੀਵਿਧੀਆਂ ਨੂੰ ਦੇਖਦੇ ਹੋਏ ਰੂਸ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਤੁਰੰਤ ਪਾਬੰਦੀ ਲਗਾਉਣ ਲਈ ਮੇਟਾ ਨੂੰ ਹੁਕਮ ਦਿੱਤਾ ਹੈ। ਰੂਸੀ ਅਦਾਲਤ ਨੇ ਇਹ ਫੈਸਲਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਰੂਸ ਯੂਕਰੇਨ ਜੰਗ ਦੇ ਚਲਦਿਆਂ ਜ਼ਿਆਦਾਤਰ ਕੰਪਨੀਆਂ ਦੇਸ਼ ਛੱਡ ਰਹੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement