America News: ਭਾਰਤੀ ਮੂਲ ਦੀ ਪ੍ਰਿਆ ਸੁੰਦਰੇਸ਼ਨ ‘ਰਾਈਜ਼ਿੰਗ ਸਟਾਰ’ ਪੁਰਸਕਾਰ ਲਈ ਨਾਮਜ਼ਦ
Published : Mar 21, 2025, 10:23 am IST
Updated : Mar 21, 2025, 10:23 am IST
SHARE ARTICLE
Indian-origin Priya Sundaresan nominated for 'Rising Star' award
Indian-origin Priya Sundaresan nominated for 'Rising Star' award

ਸੁੰਦਰੇਸ਼ਨ ਸੂਬੇ ਦੀ ਰਾਜਨੀਤੀ ਵਿਚ ਇਕ ਸ਼ਕਤੀਸ਼ਾਲੀ ਆਵਾਜ਼ ਵਜੋਂ ਉਭਰੀ ਹੈ

 

America News: ਭਾਰਤੀ ਮੂਲ ਦੀ ਐਰੀਜ਼ੋਨਾ ਸਟੇਟ ਸੈਨੇਟਰ ਪ੍ਰਿਆ ਸੁੰਦਰੇਸ਼ਨ ਨੂੰ ਐਮਿਲੀਜ਼ ਲਿਸਟ ਦੁਆਰਾ ਵੱਕਾਰੀ ਗੈਬਰੀਅਲ ਗਿਫੋਰਡਸ ਰਾਈਜ਼ਿੰਗ ਸਟਾਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਵੋਟਿੰਗ ਅਧਿਕਾਰਾਂ, ਵਾਤਾਵਰਣ ਸੁਰੱਖਿਆ ਅਤੇ ਪ੍ਰਜਨਨ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਉਨ੍ਹਾਂ ਦੀ ਦਲੇਰ ਲੀਡਰਸ਼ਿਪ ਨੂੰ ਮਾਨਤਾ ਦਿਤੀ ਗਈ ਹੈ।

 ਐਰੀਜ਼ੋਨਾ ਦੇ 18ਵੇਂ ਸੈਨੇਟ ਜ਼ਿਲ੍ਹੇ ਦੇ ਪ੍ਰਤੀਨਿਧੀ ਵਜੋਂ ਸੁੰਦਰੇਸ਼ਨ ਸੂਬੇ ਦੀ ਰਾਜਨੀਤੀ ਵਿਚ ਇਕ ਸ਼ਕਤੀਸ਼ਾਲੀ ਆਵਾਜ਼ ਵਜੋਂ ਉਭਰੀ ਹੈ, ਜਿਸ ਨੇ ਗਰਭਪਾਤ ’ਤੇ ਵਿਆਪਕ ਪਾਬੰਦੀਆਂ ਦਾ ਸਖ਼ਤ ਵਿਰੋਧ ਕੀਤਾ ਅਤੇ ਗਰਭ ਨਿਰੋਧਕ ਪਹੁੰਚ ਦੀ ਰਖਿਆ ਲਈ ਇਕ ਬਿੱਲ ਪੇਸ਼ ਕੀਤਾ।    

ਸੁੰਦਰੇਸ਼ਨ ਦਾ ਜਨਮ ਟਕਸਨ, ਐਰਿਜੋਨਾ ਵਿਚ ਇਕ ਭਾਰਤੀ-ਅਮਰੀਕੀ ਪਰਿਵਾਰ ਵਿਚ ਹੋਇਆ ਸੀ।

ਉਨ੍ਹਾਂ ਨੇ ਕਾਨੂੰਨ ਅਤੇ ਵਕਾਲਤ ਨੂੰ ਮਿਲਾ ਕੇ ਆਪਣਾ ਕਰੀਅਰ ਬਣਾਇਆ ਹੈ।

ਉਨ੍ਹਾਂ ਨੇ 2006 ਵਿਚ ਐਮਆਈਟੀ ਤੋਂ ਕੈਮਿਕਲ ਇੰਜੀਨੀਅਰਿੰਗ ਵਿਚ ਵਿਗਿਆਨ ਸਨਾਤਕ ਦੀ ਡਿਗਰੀ ਪ੍ਰਾਪਤ ਕੀਤੀ।

2011 ਵਿਚ ਐਰਿਜੋਨਾ ਯੂਨੀਵਰਸਿਟੀ ਤੋਂ ਜੂਰਿਸ ਡਾਕਟਰ ਅਤੇ ਕੁਦਰਤੀ ਸੰਸਾਧਨ ਅਰਥਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਉਨ੍ਹਾਂ ਦੇ ਕਾਨੂੰਨੀ ਕਰੀਅਰ ਵਿਚ ਵਾਤਾਵਰਣ ਰੱਖਿਆ ਫੰਡ, ਵਾਸ਼ਿੰਗਟਨ ਡੀਸੀ ਵਿਚ ਪਿਲਸਬਰੀ ਵਿਂਥਰੋਪ ਸ਼ੌ ਪਿਟਮੈਨ ਅਤੇ ਕੈਂਬ੍ਰਿਜ, ਐਮਏ ਵਿਚ ਪੀਏ ਕਨਸਲਟਿੰਗ ਗਰੁੱਪ ਵਿਚ ਭੂਮਿਕਾਵਾਂ ਸ਼ਾਮਲ ਹਨ।

ਦੋ ਬੱਚਿਆਂ ਦੀ ਮਾਂ ਸੁੰਦਰੇਸ਼ਨ ਵਿਗਿਆਨ ਅਧਾਰਿਤ ਨੀਤੀਆਂ ਦੇ ਹੱਲ ਅਤੇ ਆਪਣੇ ਸਮੁਦਾਇਕ 'ਤੇ ਸਥਾਈ ਪ੍ਰਭਾਵ ਪਾਉਣ ਲਈ ਸਮਰਪਿਤ ਹਨ।

ਦੱਸਣਯੋਗ ਹੈ ਕਿ ਐਰਿਜੋਨਾ ਦੀ ਸਾਬਕਾ ਕਾਂਗਰਸ ਮੈਂਬਰ ਅਤੇ ਬੰਦੂਕ ਨਿਯੰਤਰਣ ਸਮਰਥਕ ਗੈਬ੍ਰੀਅਲ ਗਿਫਰਡਸ ਰਾਈਜ਼ਿੰਗ ਸਟਾਰ ਐਵਾਰਡ ਇਸ ਸਾਲ ਦੇ ਅੰਤ ਵਿਚ ਐਮਿਲੀਜ਼ ਲਿਸਟ ਵੱਲੋਂ ਪ੍ਰਦਾਨ ਕੀਤਾ ਜਾਵੇਗਾ।


 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement