
ਸੂਰੀ 'ਤੇ ਅਮਰੀਕਾ ਵਿੱਚ ਹਮਾਸ ਦੇ ਸਮਰਥਨ ਵਿੱਚ ਪ੍ਰਚਾਰ ਫੈਲਾਉਣ ਦਾ ਦੋਸ਼ ਹੈ।
Indian student Badar Khan Suri arrested in US: ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੋਮਵਾਰ ਰਾਤ ਨੂੰ ਵਰਜੀਨੀਆ ਤੋਂ ਇੱਕ ਭਾਰਤੀ ਵਿਦਿਆਰਥੀ ਬਦਰ ਖਾਨ ਸੂਰੀ ਨੂੰ ਗ੍ਰਿਫ਼ਤਾਰ ਕੀਤਾ। ਸੂਰੀ 'ਤੇ ਅਮਰੀਕਾ ਵਿੱਚ ਹਮਾਸ ਦੇ ਸਮਰਥਨ ਵਿੱਚ ਪ੍ਰਚਾਰ ਫੈਲਾਉਣ ਦਾ ਦੋਸ਼ ਹੈ।
ਅਮਰੀਕੀ ਸਰਕਾਰ ਵਿਦੇਸ਼ ਨੀਤੀ ਦਾ ਵਿਰੋਧ ਕਰ ਰਹੇ ਵਿਦਿਆਰਥੀ ਕਾਰਕੁਨਾਂ 'ਤੇ ਸਖ਼ਤੀ ਕਰ ਰਹੀ ਹੈ। ਇਸ ਤਹਿਤ ਸੂਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਰੀ 'ਤੇ ਇਜ਼ਰਾਈਲ ਦਾ ਵਿਰੋਧ ਕਰਨ ਦਾ ਦੋਸ਼ ਹੈ।
ਬਦਰ ਸੂਰੀ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਸੈਂਟਰ ਫਾਰ ਮੁਸਲਿਮ-ਕ੍ਰਿਸ਼ਚੀਅਨ ਅੰਡਰਸਟੈਂਡਿੰਗ ਵਿੱਚ ਪੋਸਟਡਾਕਟੋਰਲ ਫੈਲੋ ਵਜੋਂ ਪੜ੍ਹਾਈ ਕਰ ਰਿਹਾ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਸਹਾਇਕ ਸਕੱਤਰ, ਟ੍ਰਿਸੀਆ ਮੈਕਲਾਫਲਿਨ ਨੇ ਐਕਸ 'ਤੇ ਪੋਸਟ ਕਰ ਕੇ ਦੋਸ਼ ਲਗਾਇਆ ਕਿ ਸੂਰੀ ਸਰਗਰਮੀ ਨਾਲ ਹਮਾਸ ਨੂੰ ਉਤਸ਼ਾਹਿਤ ਕਰ ਰਿਹਾ ਸੀ।
ਉਹ ਸੋਸ਼ਲ ਮੀਡੀਆ 'ਤੇ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰ ਰਿਹਾ ਸੀ। ਉਸ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।