
ਭਾਰਤੀ ਮੂਲ ਦੇ ਇਕ ਅਮਰੀਕੀ ਵਿਦਿਆਰਥੀ ਨੇ ਜਿਉਪਾਰਡੀ ਕਾਲਜ ਕੁਇਜ਼ ਚੈਂਪੀਅਨਸ਼ਿਪ ਵਿਚ 66 ਲੱਖ ਰੁਪਏ ਯਾਨੀ ਕਿ 100,000 ਡਾਲਰ ਦੀ ਇਨਾਮੀ ਰਕਮ ਜਿੱਤੀ ਹੈ।
ਨਿਊਯਾਰਕ : ਭਾਰਤੀ ਮੂਲ ਦੇ ਇਕ ਅਮਰੀਕੀ ਵਿਦਿਆਰਥੀ ਨੇ ਜਿਉਪਾਰਡੀ ਕਾਲਜ ਕੁਇਜ਼ ਚੈਂਪੀਅਨਸ਼ਿਪ ਵਿਚ 66 ਲੱਖ ਰੁਪਏ ਯਾਨੀ ਕਿ 100,000 ਡਾਲਰ ਦੀ ਇਨਾਮੀ ਰਕਮ ਜਿੱਤੀ ਹੈ। ਇਹ ਪੁਰਸਕਾਰ ਜਿੱਤਣ ਵਾਲੇ ਵਿਦਿਆਰਥੀ ਦਾ ਨਾਂ ਧਰੂਵ ਗੌਰ ਹੈ। ਇਵੀ ਲੀਗ ਬਰਾਊਨ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਧਰੂਵ ਨੇ ਫ਼ਾਈਨਲ ਰਾਊਂਡ ਮੁਕਾਬਲੇ ਵਿਚ ਇਹ ਪੁਰਸਕਾਰ ਜਿੱਤਿਆ।Indian-American teen wins $100K in Jeopardy college quiz contest
ਇਸ ਮੁਕਾਬਲੇ ਵਿਚ ਉਸ ਨਾਲ 14 ਹੋਰ ਵਿਦਿਆਰਥੀ ਸਨ। ਧਰੂਵ ਨੇ ਜਿਉਪਾਰਡੀ ਕਾਲਜ ਕੁਇਜ਼ ਚੈਂਪੀਅਨਸ਼ਿਪ ਜਿੱਤ ਕੇ ਇਸ ਖੇਡ ਦੇ ਅਗਲੇ ਆਡੀਸ਼ਨ ਟੂਰਨਾਮੈਂਟ ਆਫ਼ ਚੈਂਪੀਅਨਜ਼ 'ਚ ਅਪਣੀ ਥਾਂ ਪੱਕੀ ਕਰ ਲਈ ਹੈ। ਧਰੂਵ ਨੇ ਇਹ ਇਨਾਮੀ ਰਾਸ਼ੀ ਜਿੱਤਣ 'ਤੇ ਖ਼ੁਸ਼ੀ ਜ਼ਾਹਰ ਕੀਤੀ। ਉਸ ਦਾ ਕਹਿਣਾ ਹੈ ਕਿ ਇਹ ਮੇਰੇ ਹੁਨਰ ਅਤੇ ਗਿਆਨ ਨੂੰ ਨਿਖ਼ਾਰਣ ਦਾ ਇਕ ਮੌਕਾ ਸੀ, ਜੋ ਮੈਂ ਜਿੱਤਿਆ ਇਹ ਸਭ ਮੇਰੀ ਅਪਣੀ ਮਿਹਨਤ ਹੈ।
Indian-American teen wins $100K in Jeopardy college quiz contestਅਮਰੀਕਾ ਦੇ ਲੋਕਾਂ ਨੂੰ ਲੋਕਪ੍ਰਿਯ ਕਇਜ਼ ਮੁਕਾਬਲੇ ਨੂੰ ਪੂਰੇ ਦੇਸ਼ ਵਿਚ ਟੀ.ਵੀ. ਦੇ ਜਰੀਏ ਪ੍ਰਸਾਰਿਤ ਕੀਤਾ ਗਿਆ। ਸੈਮੀਫ਼ਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਭਾਰਤੀ ਅਮਰੀਕੀ ਰਿਸ਼ਭ ਜੈਨ ਨਾਲ ਸੀ। ਜਿੱਤਣ ਤੋਂ ਬਾਅਦ ਗੌਰ ਨੂੰ 1 ਲੱਖ ਡਾਲਰ (ਕਰੀਬ 66 ਲੱਖ ਰੁਪਏ) ਦਾ ਇਨਾਮ ਦਿਤਾ ਗਿਆ ਹੈ।
Indian-American teen wins $100K in Jeopardy college quiz contestਮੀਡੀਆ ਨਾਲ ਗੌਰ ਨੇ ਜਿੱਤ ਵਿਚ ਮਿਲੀ ਰਾਸ਼ੀ ਨੂੰ ਲੈ ਕੇ ਅਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦਸਿਆ, ‘ਮੈਂ ਇਸ ਨੂੰ ਸੰਭਾਲ ਕੇ ਰਖਾਂਗੀ ਤਾਕਿ ਅੱਗੇ ਚਲ ਕੇ ਜ਼ਰੂਰਤ ਪੈਣ 'ਤੇ ਇਸ ਦੀ ਵਰਤੋਂ ਕਰ ਸਕਾਂ। ਮੇਰਾ ਛੋਟਾ ਭਰਾ ਨਿਵੇਸ਼ ਵਿਚ ਰੁਚੀ ਰਖਦਾ ਹੈ। ਇਸ ਲਈ ਇਸ ਵਿਚੋਂ ਥੋੜ੍ਹਾ ਜਿਹਾ ਮੈਂ ਉਸ ਨੂੰ ਦੇਵਾਂਗਾ ਤਾਕਿ ਉਹ ਸਟਾਕ ਮਾਰਕੀਟ ਵਿਚ ਲਗਾ ਸਕੇ।'