
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਸਮੇਤ 10 ਹੋਰ ਮੁਲਕਾਂ ਵਿਚ ਕੋਵਿਡ-19 ਦੀ ਜਿੰਨੀ ਜਾਂਚ ਹੋਈ ਹੈ ਉਸ ਤੋਂ ਜ਼ਿਆਦਾ ਜਾਂਚ
ਵਾਸ਼ਿੰਗਟਨ, 20 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਸਮੇਤ 10 ਹੋਰ ਮੁਲਕਾਂ ਵਿਚ ਕੋਵਿਡ-19 ਦੀ ਜਿੰਨੀ ਜਾਂਚ ਹੋਈ ਹੈ ਉਸ ਤੋਂ ਜ਼ਿਆਦਾ ਜਾਂਚ ਉਨ੍ਹਾਂ ਨੇ ਅਪਣੇ ਦੇਸ਼ ਵਿਚ ਕੀਤੀ ਹੈ। ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ ਬਿਮਾਰੀ ਵਿਰੁਧ ਅਪਣੀ ਜੰਗ ਵਿਚ ਲਗਾਤਾਰ ਜਿੱਤ ਵੱਲ ਵਧ ਰਿਹਾ ਹੈ ਅਤੇ ਦੇਸ਼ ਨੇ ਹੁਣ ਤਕ 41.8 ਲੱਖ ਲੋਕਾਂ ਦੀ ਜਾਂਚ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਰਿਕਾਰਡ ਹੈ।
File photo
ਅਮਰੀਕੀ ਰਾਸ਼ਟਰਪਤੀ ਨੇ ਵਾਇਟ ਹਾਊਸ ਵਿਚ ਪ੍ਰੈੱ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਫਰਾਂਯ, ਬ੍ਰਿਟੇਨ, ਦੱਖਣੀ ਕੋਰੀਆ, ਜਾਪਾਨ, ਸਿੰਗਾਪੁਰ, ਭਾਰਤ, ਆਸਟਰੀਆ, ਆਸਟਰੇਲੀਆ, ਸਵੀਡਨ ਅਤੇ ਕੈਨੈਡਾ, ਇਨ੍ਹਾਂ ਸਾਰੇ ਦੇਸ਼ਾਂ ਨੂੰ ਮਿਲਾ ਦਿਤਾ ਜਾਵੇ ਤਾਂ ਇਨ੍ਹਾਂ ਦੇ ਮੁਕਾਬਲੇ ਜ਼ਿਆਦਾ ਜਾਂਚ ਕੀਤੀ ਗਈ ਹੈ।
ਅਮਰੀਕਾ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਹੁਣ ਤਕ ਕੁਲ 7 ਲੱਖ 64 ਹਜ਼ਾਰ ਲੋਕ ਕੋਰੋਨਾ ਦੇ ਪਾਜ਼ੇਟਿਵ ਹਨ (ਪੀ.ਟੀ.ਆਈ.)