ਜਾਰਜ ਫਲਾਇਡ ਮੌਤ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਦੋਸ਼ੀ ਕਰਾਰ
Published : Apr 21, 2021, 10:42 am IST
Updated : Apr 21, 2021, 10:43 am IST
SHARE ARTICLE
George Floyd
George Floyd

ਰਾਸ਼ਟਰਪਤੀ ਜੋ ਬਿਡੇਨ ਨੇ ਵੀ ਫੈਸਲੇ ਦਾ ਕੀਤਾ ਸਵਾਗਤ

ਵਾਸ਼ਿੰਗਟਨ: ਅਮਰੀਕੀ ਅਦਾਲਤ  ਨੇ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਨੂੰ ਜੌਰਜ ਫਲੋਈਡ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ 46 ਸਾਲਾ ਫਲਾਇਡ ਦੀ ਗਰਦਨ 'ਤੇ 9 ਮਿੰਟ 29 ਸੈਕੰਡ ਤੱਕ ਆਪਣੇ ਗੋਡੇ ਨਾਲ ਭਾਰ ਪਾਈ ਰੱਖਿਆ, ਜਿਸ ਕਾਰਨ ਜਾਰਜ ਫਲਾਇਡ ਦੀ ਮੌਤ ਹੋ ਗਈ ਸੀ। ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। 

George FloydGeorge Floyd

ਹੇਨੇਪਿਨ ਕਾਊਂਟੀ ਕੋਰਟ ਨੇ ਡੈਰੇਕ ਚਾਵਿਨ  ਨੂੰ ਦੂਜੇ ਦਰਜੇ ਦਾ ਗੈਰ-ਇਰਾਦਾਤਨ ਕਤਲ, ਤੀਜੇ ਦਰਜੇ ਦਾ ਕਤਲ ਤੇ ਦੂਜੇ ਦਰਜੇ ਦੇ ਬੇਰਹਿਮ ਕਤਲ ਦਾ ਦੋਸ਼ੀ ਮੰਨਿਆ ਗਿਆ ਹੈ। ਦੂਜੇ ਦਰਜੇ ਦੀ ਗੈਰ-ਇਰਾਦਾਤਨ ਕਤਲ 'ਚ 40 ਸਾਲ ਤਕ ਦੀ ਸਜ਼ਾ, ਤੀਜੇ ਦਰਜੇ ਦੇ ਕਤਲ ਵਿਚ 25 ਸਾਲ ਤਕ ਦੀ ਸਜ਼ਾ ਤੇ ਦੂਜੇ ਦਰਜੇ ਦੀ ਬੇਰਹਿਮ ਹੱਤਿਆ ਮਾਮਲੇ ਵਿਚ 10 ਸਾਲ ਤਕ ਸਜ਼ਾ ਜਾਂ 20 ਹਜ਼ਾਰ ਡਾਲਰ ਜ਼ੁਰਮਾਨੇ ਦਾ ਪ੍ਰਬੰਧ ਹੈ।

PHOTOPHOTO

ਰਾਸ਼ਟਰਪਤੀ ਜੋ ਬਿਡੇਨ ਵੱਲੋਂ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ- ਇਹ ਫੈਸਲਾ ਜਾਰਜ ਨੂੰ ਵਾਪਸ ਨਹੀਂ ਲਿਆ ਸਕਦਾ, ਪਰ ਇਹ ਸਾਨੂੰ ਦੱਸੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ। ਜਾਰਜ ਦੇ ਆਖਰੀ ਸ਼ਬਦ ਸਨ, ਮੈਂ ਸਾਹ ਨਹੀਂ ਲੈ ਸਕਦਾ। ਅਸੀਂ ਇਨ੍ਹਾਂ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ। ਸਾਨੂੰ ਇਹ ਸੁਣਨ ਦੀ ਜ਼ਰੂਰਤ ਹੈ। ਅਸੀਂ ਇਸ ਤੋਂ ਭੱਜ ਨਹੀਂ ਸਕਦੇ।  

 

 

ਜਿਊਰੀ ਨੂੰ ਭੇਜਿਆ ਗਿਆ ਸੀ ਕੇਸ
ਅਮਰੀਕਾ ਵਿਚ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਵਿਰੁੱਧ ਕਤਲ ਕੇਸ ਨੂੰ ਜਿਊਰੀ ਵਿਚ ਭੇਜਿਆ ਗਿਆ। ਪਿਛਲੇ ਸਾਲ,ਡੇਰੇਕ ਚਾਓਵਿਨ ਦੁਆਰਾ ਇਕ ਕਾਲੇ ਨਾਗਰਿਕ ਫਲਾਈਡ ਦੀ ਗਰਦਨ ਨੂੰ ਗੋਡੇ ਨਾਲ ਦਬਾਉਣ ਤੋਂ ਬਾਅਦ ਸਾਹ ਨਾ ਆਉਣ ਕਾਰਨ ਜੌਰਜ ਦੀ ਮੌਤ ਹੋ ਗਈ ਸੀ। ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement