Myanmar Conflict: ਮਿਆਂਮਾਰ ਵਿਚ ਫੌਜ ਅਤੇ ਬਾਗੀ ਸਮੂਹਾਂ ਵਿਚਾਲੇ ਸੰਘਰਸ਼ ਸ਼ੁਰੂ, 1,300 ਲੋਕ ਥਾਈਲੈਂਡ ਭੱਜੇ
Published : Apr 21, 2024, 10:55 am IST
Updated : Apr 21, 2024, 10:55 am IST
SHARE ARTICLE
Myanmar Conflict: About 1,300 people from Myanmar flee into Thailand
Myanmar Conflict: About 1,300 people from Myanmar flee into Thailand

ਤਾਜ਼ਾ ਝੜਪਾਂ ਸਵੇਰੇ ਸ਼ੁਰੂ ਹੋਈਆਂ, ਜਦੋਂ ਕੈਰਨ ਗੁਰੀਲਿਆਂ ਨੇ ਦੂਜੇ ਥਾਈ-ਮਿਆਂਮਾਰ ਦੋਸਤੀ ਪੁਲ ਦੇ ਨੇੜੇ ਲੁਕੇ ਹੋਏ ਮਿਆਂਮਾਰ ਦੇ ਸੈਨਿਕਾਂ 'ਤੇ ਹਮਲਾ ਕੀਤਾ।

Myanmar Conflict: ਬੈਂਕਾਕ - ਏ.ਪੀ. ਸਰਹੱਦੀ ਸ਼ਹਿਰ ਵਿਚ ਝੜਪਾਂ ਸ਼ੁਰੂ ਹੋਣ ਤੋਂ ਬਾਅਦ 1,300 ਲੋਕ ਪੂਰਬੀ ਮਿਆਂਮਾਰ ਤੋਂ ਭੱਜ ਕੇ ਥਾਈਲੈਂਡ ਵਿਚ ਦਾਖਲ ਹੋਏ ਹਨ। ਕੈਰਨ ਨਸਲੀ ਘੱਟ-ਗਿਣਤੀ ਲੜਾਕਿਆਂ ਨੇ ਪਿਛਲੇ ਹਫਤੇ ਮਿਆਵਾਡੀ ਅਤੇ ਇਸ ਦੇ ਆਲੇ-ਦੁਆਲੇ ਮਿਆਂਮਾਰ ਫੌਜ ਦੀ ਆਖਰੀ ਚੌਕੀ 'ਤੇ ਕਬਜ਼ਾ ਕਰ ਲਿਆ, ਜੋ ਮੋਈ ਨਦੀ ਦੇ ਦੋ ਪੁਲਾਂ ਦੁਆਰਾ ਥਾਈਲੈਂਡ ਨਾਲ ਜੁੜਿਆ ਹੋਇਆ ਹੈ।

ਤਾਜ਼ਾ ਝੜਪਾਂ ਸਵੇਰੇ ਸ਼ੁਰੂ ਹੋਈਆਂ, ਜਦੋਂ ਕੈਰਨ ਗੁਰੀਲਿਆਂ ਨੇ ਦੂਜੇ ਥਾਈ-ਮਿਆਂਮਾਰ ਦੋਸਤੀ ਪੁਲ ਦੇ ਨੇੜੇ ਲੁਕੇ ਹੋਏ ਮਿਆਂਮਾਰ ਦੇ ਸੈਨਿਕਾਂ 'ਤੇ ਹਮਲਾ ਕੀਤਾ। ਥਾਈ ਅਧਿਕਾਰੀਆਂ ਨੇ ਦੱਸਿਆ ਕਿ ਮਿਆਵਾਦੀ ਦੇ ਕਈ ਇਲਾਕਿਆਂ 'ਚ ਝੜਪਾਂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਲੋਕਾਂ ਨੇ ਪੁਲ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਮਾਇਵਾਦੀ ਦਾ ਪਤਨ ਫੌਜ ਲਈ ਇੱਕ ਵੱਡਾ ਝਟਕਾ ਹੈ, ਜਿਸ ਨੇ 2021 ਵਿਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ।  

ਥਾਈ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੇ ਸ਼ਨੀਵਾਰ ਨੂੰ ਇੰਟਰਨੈੱਟ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਉਹ ਸਰਹੱਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਟਕਰਾਅ ਥਾਈਲੈਂਡ ਦੀ ਖੇਤਰੀ ਅਖੰਡਤਾ ਨੂੰ ਪ੍ਰਭਾਵਿਤ ਕਰੇ। ਅਸੀਂ ਆਪਣੀਆਂ ਸਰਹੱਦਾਂ ਅਤੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਤਿਆਰ ਹਾਂ। ਨਾਲ ਹੀ, ਲੋੜ ਪੈਣ 'ਤੇ ਅਸੀਂ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।   

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement