
ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ
ਸੈਂਟ— ਸ਼ਰਨਾਰਥੀਆਂ ਦੇ ਮਸਲੇ ਉਤੇ ਕੈਨੇਡਾ-ਅਮਰੀਕਾ ਸਰਹੱਦ ਨੇੜੇ ਕੁਝ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਕਿਊਬਿਕ 'ਚ ਸੈਂਟ-ਬਰਨਾਰਡੇ-ਡੀ-ਲਾਕੋਲੇ ਕੈਨੇਡਾ-ਅਮਰੀਕਾ ਸਰਹੱਦ ਤੋਂ ਬੀਤੇ ਕੁਝ ਮਹੀਨਿਆਂ ਦੌਰਾਨ ਹਜ਼ਾਰਾਂ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਹੈ। ਸੋਲੀਡੈਰਿਟੀ ਵਿਦਾਊਟ ਬਾਰਡਰ ਜਥੇਬੰਦੀ ਦੇ ਮੈਂਬਰਾਂ ਨੇ ਸ਼ਰਨਾਰਥੀਆਂ ਦੇ ਸਵਾਗਤ ਲਈ ਇਕੱਠ ਕੀਤਾ, ਜਦਕਿ ਦੂਜੇ ਸਮੂਹ ਸਟਾਰਮ ਅਲਾਇੰਸ ਨੇ ਸ਼ਨਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ।
Protestors
ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਰਾਇਲ, ਕੈਨੇਡੀਅਨ ਮਾਊਂਟਡ ਪੁਲਸ ਨਾਲ ਵੀ ਭਿੜੇ, ਕਿਓਂਕਿ ਪ੍ਰਦਰਸ਼ਨਕਾਰੀ ਸਰਹੱਦ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਪੁਲਿਸ ਉਨ੍ਹਾਂ ਨੂੰ ਰੋਕ ਰਹੀ ਸੀ। ਸੋਲੀਡੈਰਿਟੀ ਵਿਦਾਊਟ ਬਾਰਡਰ ਦੇ ਮੈਂਬਰਾਂ ਨੇ ਸਰਹੱਦਾਂ ਖੋਲ੍ਹਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਨਾਹ ਮੰਗਣ ਵਾਲਿਆਂ ਨੂੰ ਗੈਰ-ਕਾਨੂੰਨੀ ਇੰਮੀਗਰੇਸ਼ਨ ਵਜੋਂ ਪੇਸ਼ ਕਰਕੇ ਇਸ ਦਾ ਵਿਰੋਧ ਕਰਨ ਵਾਲੇ ਸੱਜੇ-ਪੱਖੀ ਸਮੂਹ ਸਟਾਰਮ ਅਲਾਇੰਸ ਦੀਆਂ ਨੀਤੀਆਂ ਉੱਤੇ ਪਾਬੰਦੀ ਲਾਈ ਜਾਵੇ। ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ.ਸੀ.ਐੱਮ.ਪੀ.) ਨੇ ਕਿਹਾ ਕਿ ਬੀਤੇ ਜਨਵਰੀ ਅਤੇ ਅਪ੍ਰੈਲ ਦੌਰਾਨ ਲਾਕੋਲੇ ਤੋਂ ਕੁਝ ਕਿਲੋਮੀਟਰ ਦੂਰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਜੋਂ ਪ੍ਰਸਿੱਧ ਇਸ ਲਾਂਘੇ ਨੂੰ ਪਾਰ ਕਰਕੇ ਲਗਭਗ 7600 ਲੋਕਾਂ ਨੇ ਕੈਨੇਡਾ ਕੋਲੋਂ ਪਨਾਹ ਦੀ ਮੰਗ ਕੀਤੀ ਹੈ। ਪਿਛਲੇ ਸਾਲ ਸ਼ਰਨਾਰਥੀ ਵਜੋਂ ਦਾਅਵਾ ਪੇਸ਼ ਕਰਨ ਲਈ 19 ਹਜ਼ਾਰ ਲੋਕਾਂ ਨੇ ਕਿਊਬਿਕ ਆਉਣ ਲਈ ਸਰਹੱਦ ਪਾਰ ਕੀਤੀ।