ਅੰਟਾਰਕਟਿਕਾ ’ਚ ਵਿਸ਼ਵ ਦਾ ਸੱਭ ਤੋਂ ਵੱਡਾ ਬਰਫ਼ ਦਾ ਪਹਾੜ ਟੁਟਿਆ
Published : May 21, 2021, 8:39 am IST
Updated : May 21, 2021, 8:40 am IST
SHARE ARTICLE
 Antarctica
Antarctica

ਅੰਟਾਰਕਟਿਕਾ ਦੀ ਧਰਤੀ ਹੋਰਨਾਂ ਹਿਸਿਆਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਹੀ ਹੈ

ਲੰਡਨ: ਅੰਟਾਰਕਟਿਕਾ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਬਰਫ਼ ਦਾ ਪਹਾੜ ਟੁੱਟ ਕੇ ਅੱਡ ਹੋ ਗਿਆ ਹੈ। ਇਸ ਨੂੰ ਦੁਨੀਆ ਦਾ ਸੱਭ ਤੋਂ ਵੱਡਾ ਬਰਫ਼ ਦਾ ਪਹਾੜ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇਹ ਪਹਾੜ 170 ਕਿੱਲੋਮੀਟਰ ਲੰਮਾ ਹੈ ਤੇ ਕਰੀਬ 25 ਕਿੱਲੋਮੀਟਰ ਚੌੜਾ ਹੈ। ਯੂਰਪੀ ਸਪੇਸ ਏਜੰਸੀ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੈ ਕਿ ਅੰਟਾਰਕਟਿਕਾ ਦੇ ਪਛਮੀ ਹਿਸੇ ’ਚ ਸਥਿਤ ਰੋਨੇ ਆਈਸ ਸੈਲਫ਼ ਨਾਲੋਂ ਇਹ ਵੱਡਾ ਬਰਫ਼ ਦਾ ਟੁਕੜਾ ਟੁੱਟਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਦੁਨੀਆ ’ਚ ਦਹਿਸ਼ਤ ਦਾ ਮਾਹੌਲ ਹੈ। ਹੁਣ ਇਹ ਵੱਡਾ ਟੁਕੜਾ ਸਮੁੰਦਰ ਵਿਚ ਤੈਰ ਰਿਹਾ ਹੈ। 

 AntarcticaAntarctica

ਦਸਣਯੋਗ ਹੈ ਕਿ ਇਸ ਦਾ ਪੂਰਾ ਅਕਾਰ 4320 ਕਿੱਲੋਮੀਟਰ ਹੈ। ਇਸ ਨੂੰ ਅ-76 ਨਾਂ ਦਿਤਾ ਗਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਦੀ ਤਸਵੀਰ ਯੂਰਪੀ ਯੂਨੀਅਨ ਦੇ ਸੈਟੇਲਾਈਟਨਕਾਪਰਨਿਕਸ ਸੈਂਟੀਨਲ ਨੇ ਖਿੱਚੀ ਹੈ। ਇਹ ਸੈਟੇਲਾਈਨਟ ਧਰਤੀ ਦੇ ਧਰੂਵੀ ਇਲਾਕੇ ’ਤੇ ਨਜ਼ਰ ਰਖਦਾ ਹੈ।

AntarcticaAntarctica

ਬ੍ਰਿਟੇਨ ਦੀ ਅੰਟਾਰਕਿਟਕ ਸਰਵੇਖਣ ਟੀਮ ਨੇ ਸੱਭ ਤੋਂ ਪਹਿਲਾਂ ਇਸ ਬਰਫ਼ ਦੇ ਪਹਾੜ ਦੇ ਟੁੱਟਣ ਬਾਰੇ ਦਸਿਆ ਸੀ। ਨੈਸ਼ਨਲ ਸਲੋਅ ਐਂਡ ਆਈਸ ਡਾਟਾ ਸੈਂਟਰ ਮੁਤਾਬਕ ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਸਮੁੰਦਰ ਦੇ ਪੱਧਰ ਵਿਚ ਵਾਧਾ ਨਹੀਂ ਹੋਵੇਗਾ ਪਰ ਅਪ੍ਰਤੱਖ ਰੂਪ ’ਚ ਪਾਣੀ ਦਾ ਪੱਧਰ ਵਧ ਸਕਦਾ ਹੈ।

 AntarcticaAntarctica

ਇਹੀ ਨਹੀਂ ਗਲੇਸ਼ੀਅਰਾਂ ਦੇ ਵਹਾਅ ਤੇ ਬਰਫ਼ ਦੀਆਂ ਧਾਰਾਵਾਂ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ। ਸੈਂਟਰ ਨੇ ਚਿਤਾਵਨੀ ਦਿਤੀ ਹੈ ਕਿ ਅੰਟਾਰਕਟਿਕਾ ਧਰਤੀ ਦੇ ਹੋਰਨਾਂ ਹਿੱਸਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇਥੇ ਬਰਫ਼ ਦੇ ਰੂਪ ’ਚ ਏਨਾ ਪਾਣੀ ਜਮ੍ਹਾਂ ਹੈ ਜਿਸ ਦੇ ਪਿਘਲਣ ਨਾਲ ਦੁਨੀਆ ਭਰ ਵਿਚ ਸਮੁੰਦਰ ਦੇ ਪਾਣੀ ਦਾ ਪੱਧਰ 200 ਫੁੱਟ ਤਕ ਵਧ ਸਕਦਾ ਹੈ।ਅੰਟਾਰਕਟਿਕਾ ਧਰਤੀ ਦੇ ਹੋਰਨਾਂ ਹਿੱਸਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement