Cyber crime : ਦੁਨੀਆਂਭਰ ’ਚ ਅਰਬਾਂ ਦੀ ਗਿਣਤੀ ਵਿੱਚ ਲੌਗ-ਇਨ ‘ਡੇਟਾ ਹੋਇਆ ਲੀਕ’

By : PARKASH

Published : Jun 21, 2025, 1:09 pm IST
Updated : Jun 21, 2025, 1:09 pm IST
SHARE ARTICLE
Cyber crime : Billions of login ‘data leaked’ worldwide
Cyber crime : Billions of login ‘data leaked’ worldwide

Cyber crime : ਫ਼ੇਸਬੁੱਕ, ਗੂਗਲ ਤੇ ਐਪਲ ਦੇ ਯੂਜ਼ਰਾਂ ਦੇ ਪਾਸਵਰਡ ਹੋਏ ਚੋਰੀ

 

Billions of login ‘data leaked’ worldwide: ਸਾਈਬਰ ਸੁਰੱਖਿਆ ਸੰਸਥਾ ਸਾਈਬਰਨਿਊਜ਼ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਰਬਾਂ ਦੀ ਗਿਣਤੀ ’ਚ ‘ਲੌਗ-ਇਨ ਪ੍ਰਮਾਣ ਪੱਤਰ’ ਲੀਕ ਹੋਣ ਤੋਂ ਬਾਅਦ ਇੱਕ ਔਨਲਾਈਨ ਡੇਟਾਸੈਟ ਵਿੱਚ ਕੰਪਾਇਲ ਹੋ ਗਏ ਹੈ, ਜਿਸ ਨਾਲ ਅਪਰਾਧੀਆਂ ਨੂੰ ਹਰ ਦਿਨ ਵਰਤੇ ਜਾਣ ਵਾਲੇ ਯੂਜ਼ਰਾਂ ਦੇ ਖਾਤਿਆਂ ਤਕ ‘‘ਬੇਮਿਸਾਲ ਪਹੁੰਚ’’ ਮਿਲ ਗਈ ਹੈ। 

ਇਸ ਹਫ਼ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਸਾਈਬਰਨਿਊਜ਼ ਦੇ ਖੋਜਕਰਤਾਵਾਂ ਨੇ ਹਾਲ ਹੀ ਵਿੱਚ 30 ਡੇਟਾਸੈੱਟ ਖੋਜੇ ਹਨ, ਜਿਨ੍ਹਾਂ ’ਚ ਹਰੇਕ ਵਿੱਚ ਵੱਡੀ ਮਾਤਰਾ ਵਿੱਚ ਲੌਗ-ਇਨ ਜਾਣਕਾਰੀ ਦਿਤੀ ਗਈ ਹੈ। ਕੁੱਲ ਮਿਲਾ ਕੇ, 16 ਅਰਬ ਤੋਂ ਵੱਧ ਲੌਗ-ਇਨ ਵੇਰਵੇ ਲੀਕ ਹੋਏ ਹਨ, ਜਿਸ ਵਿੱਚ ਗੂਗਲ, ਫੇਸਬੁੱਕ ਅਤੇ ਐਪਲ ਸਮੇਤ ਕਈ ਪ੍ਰਸਿੱਧ ਪਲੇਟਫ਼ਾਰਮਾਂ ਦੇ ਉਪਭੋਗਤਾਵਾਂ ਦੇ ਪਾਸਵਰਡ ਸ਼ਾਮਲ ਹਨ।

ਇਹ ਗਿਣਤੀ ਦੁਨੀਆਂ ਦੀ ਆਬਾਦੀ ਦਾ ਲਗਭਗ ਦੁੱਗਣਾ ਹੈ, ਜੋ ਦਰਸਾਉਂਦਾ ਹੈ ਕਿ ਪ੍ਰਭਾਵਿਤ ਉਪਭੋਗਤਾਵਾਂ ਦੇ ਇੱਕ ਤੋਂ ਵੱਧ ਖਾਤਿਆਂ ਨਾਲ ਲਈ ਹੋਵੇਗੀ। 
ਸਾਈਬਰਨਿਊਜ਼ ਦੇ ਅਨੁਸਾਰ, ਇਹ ਵੀ ਧਿਆਨ ਦੇਣ ਯੋਗ ਹੈ ਕਿ ਲੌਗ-ਇਨ ਜਾਣਕਾਰੀ ਲੀਕ ਹੋਣ ਦੀ ਖ਼ਬਰ ਕਿਸੇ ਇੱਕ ਸਰੋਤ ਤੋਂ ਨਹੀਂ ਆਈ ਹੈ। ਯਾਨੀ ਅਜਿਹਾ ਨਹੀਂ ਹੈ ਕਿ ਕਿਸੇ ਇਕ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਜਾਣਕਾਰੀ ਲੀਕ ਕੀਤੀ ਗਈ ਹੋਵੇ। 

ਸਾਈਬਰਨਿਊਜ਼ ਦੇ ਅਨੁਸਾਰ, ਇਹ ਡੇਟਾ ਵੱਖ-ਵੱਖ ਸਮਿਆਂ ’ਤੇ ਚੋਰੀ ਕੀਤਾ ਗਿਆ ਜਾਪਦਾ ਹੈ ਅਤੇ ਫਿਰ ਇਸਨੂੰ ਜਨਤਕ ਤੌਰ ’ਤੇ ਕੰਪਾਇਲ ਕਰ ਕੇ ਲੀਕ ਕੀਤਾ ਗਿਆ। ਸਾਈਬਰਨਿਊਜ਼ ਨੇ ਕਿਹਾ ਕਿ ਕਈ ਤਰ੍ਹਾਂ ਦੇ ‘‘ਜਾਣਕਾਰੀ ਚੋਰੀ ਕਰਨ ਵਾਲੇ’’ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਨ। ‘ਇਨਫੋਸਟੀਲਰ’ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਪੀੜਤ ਦੇ ਡਿਵਾਈਸ ਜਾਂ ਸਿਸਟਮ ਨੂੰ ਹੈਕ ਕਰਦਾ ਹੈ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲੈਂਦਾ ਹੈ।

(For more news apart from Cyber crime Latest News, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement