ਇੰਡੋਨੇਸ਼ੀਆ ਦੇ ਪਸ਼ੂ ਬਾਜ਼ਾਰ ’ਚ ਕੁੱਤਿਆਂ, ਬਿੱਲੀਆਂ ਦੇ ਮਾਸ ਦੀ ਵਿਕਰੀ ਬੰਦ
Published : Jul 21, 2023, 2:01 pm IST
Updated : Jul 21, 2023, 2:01 pm IST
SHARE ARTICLE
photo
photo

ਪਾਬੰਦੀ ਲਾਉਣ ਵਾਲਾ ਇੰਡੋਨੇਸ਼ੀਆ ਦਾ ਪਹਿਲਾ ਅਜਿਹਾ ਪਸ਼ੂ ਬਾਜ਼ਾਰ ਹੋਵੇਗਾ ਟੋਮੋਹੋਨ ਐਕਸਟ੍ਰੀਮ ਮਾਰਕਿਟ

 
ਟੋਮੋਹੋਨ: ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਦੇ ਅਧਿਕਾਰੀਆਂ ਨੇ ਇਲਾਕੇ ਦੇ ਇਕ ਬਦਨਾਮ ਪਸ਼ੂ ਬਾਜ਼ਾਰ ’ਚ ਕੁੱਤੇ-ਬਿੱਲੀਆਂ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ’ਤੇ ਪਾਬੰਦੀ ਲਾਉਣ ਦਾ ਸ਼ੁਕਰਵਾਰ ਨੂੰ ਐਲਾਨ ਕੀਤਾ।

ਅਧਿਕਾਰੀਆਂ ਨੇ ਸਥਾਨਕ ਕਾਰਕੁਨਾਂ ਅਤੇ ਕੌਮਾਂਤਰੀ ਹਸਤੀਆਂ ਵਲੋਂ ਇਲਾਕੇ ’ਚ ਕੁੱਤੇ-ਬਿੱਲੀਆਂ ਦੇ ਮਾਸ ਦੀ ਵਿਕਰੀ ’ਤੇ ਰੋਕ ਲਾਉਣ ਲਈ ਕਈ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਵਿਚਕਾਰ ਇਹ ਕਦਮ ਚੁਕਿਆ।

 
ਪਸ਼ੂਆਂ ’ਤੇ ਤਸ਼ੱਦਦ ਵਿਰੁਧ ਆਵਾਜ਼ ਚੁਕਣ ਵਾਲੇ ਸੰਗਠਨ ਹਿਊਮਨ ਸੁਸਾਇਟੀ ਇੰਟਰਨੈਸ਼ਨਲ (ਐਚ.ਐਸ.ਆਈ.) ਨੇ ਕਿਹਾ ਕਿ ਟੋਮੋਹੋਨ ਐਕਸਟ੍ਰੀਮ ਮਾਰਕਿਟ ਕੁੱਤੇ-ਬਿੱਲੀ ਨੂੰ ਮਾਰਨ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ’ਤੇ ਪਾਬੰਦੀ ਲਾਉਣ ਵਾਲਾ ਇੰਡੋਨੇਸ਼ੀਆ ਦਾ ਪਹਿਲਾ ਅਜਿਹਾ ਪਸ਼ੂ ਬਾਜ਼ਾਰ ਹੋਵੇਗਾ।

 
ਇਸ ਬਾਜ਼ਾਰ ’ਚ ਕੁੱਤਿਆਂ ਅਤੇ ਬਿੱਲੀਆਂ ਨੂੰ ਜਿਊਂਦਾ ਰਹਿੰਦਿਆਂ ਕੁੱਟਣ ਅਤੇ ਸਾੜਨ ਦੀਆਂ ਤਸਵੀਰਾਂ ਨੇ ਵਿਆਪਕ ਪੱਧਰ ’ਤੇ ਗੁੱਸਾ ਫੈਲ ਗਿਆ ਸੀ। ਟੋਮੋਹੋਨ ਸ਼ਹਿਰ ਦੀ ਮੇਅਰ ਕੈਰਲ ਸੇਂਦੁਕ ਨੇ ਟੋਮੋਹੋਨ ਐਕਸਟ੍ਰੀਮ ਮਾਰਕੀਟ ’ਚ ਕੁੱਤੇ-ਬਿੱਲੀ ਦੇ ਕਤਲ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ ਦੇ ਅੰਤ ਦਾ ਸ਼ੁਕਰਵਾਰ ਨੂੰ ਐਲਾਨ ਕੀਤਾ।

 
ਐਚ.ਐਸ.ਆਈ. ਨੇ ਕਿਹਾ ਕਿ ਇਹ ਟੋਮੋਹੋਨ ਐਕਸਟ੍ਰੀਮ ਮਾਰਕੀਟ ਦੇ ਬੁੱਚੜਖਾਨਿਆਂ ’ਚ ਮੌਜੂਦ ਜਿਊਂਦਾ ਕੁੱਤੇ-ਬਿੱਲੀਆਂ ਨੂੰ ਬਚਾਏਗਾ ਅਤੇ ਉਨ੍ਹਾਂ ਨੂੰ ਜੰਗਲਾਂ ’ਚ ਛੱਡੇਗਾ। 

 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement