
ਮੰਗਲਵਾਰ ਨੂੰ ਹੀ ਏਅਰ ਫੋਰਸ ਦੇ ਸੀ -17 ਗਲੋਬਮਾਸਟਰ ਲਗਭਗ 120 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪਹੁੰਚੇ।
ਕਾਬੁਲ - ਅਫਗਾਨਿਸਤਾਨ ਵਿਚ ਵਿਗੜਦੀ ਸਥਿਤੀ ਵਿਚਕਾਰ ਭਾਰਤੀਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣ ਦਾ ਕੰਮ ਚੱਲ ਰਿਹਾ ਹੈ। ਅੱਜ ਸ਼ਨੀਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਸੀ -130ਜੇ ਜਹਾਜ਼ ਨੇ 85 ਭਾਰਤੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ, 'ਜਹਾਜ਼ ਵਿਚ ਤੇਲ ਭਰਵਾਉਣ ਲਈ ਉਸ ਨੂੰ ਤਜਾਕਿਸਤਾਨ ਵਿਚ ਉਤਰਿਆ ਸੀ।
85 Indians to return home from Kabul today, Air Force C130J plane leaves Kabul
ਕਾਬੁਲ ਵਿਚ ਮੌਜੂਦ ਭਾਰਤ ਸਰਕਾਰ ਦੇ ਅਧਿਕਾਰੀ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭੇਜਣ ਵਿਚ ਮਦਦ ਕਰ ਰਹੇ ਹਨ। ਮੰਗਲਵਾਰ ਨੂੰ ਹੀ ਏਅਰ ਫੋਰਸ ਦੇ ਸੀ -17 ਗਲੋਬਮਾਸਟਰ ਲਗਭਗ 120 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪਹੁੰਚੇ। ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਵਿਚ ਲਗਭਗ 450 ਭਾਰਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ।
85 Indians to return home from Kabul today, Air Force C130J plane leaves Kabul
ਭਾਰਤ ਸਰਕਾਰ ਉਨ੍ਹਾਂ ਦੀ ਵਾਪਸੀ ਲਈ ਅਮਰੀਕਾ ਅਤੇ ਹੋਰ ਦੂਤਾਵਾਸਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕਾਬੁਲ ਹਵਾਈ ਅੱਡੇ ਤੱਕ ਪਹੁੰਚਣ ਤੋਂ ਲੈ ਕੇ ਦਿੱਲੀ ਵਿਚ ਜਹਾਜ਼ ਦੇ ਉਤਰਨ ਤੱਕ, ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਇਕ ਅਧਿਕਾਰੀ ਨੇ ਕਿਹਾ, “ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਾਬੁਲ ਵਿਚ ਰਹਿਣ ਵਾਲੇ ਵੀ ਤਾਲਿਬਾਨ ਗਾਰਡਾਂ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਘਰ ਤੋਂ ਹਵਾਈ ਅੱਡੇ ਲਈ ਨਹੀਂ ਜਾ ਸਕਦੇ।”
85 Indians to return home from Kabul today, Air Force C130J plane leaves Kabul
ਇਹ ਵੀ ਪੜ੍ਹੋ - ਭਾਜਪਾ ਆਗੂ ਵੱਲੋਂ ਔਰਤ ਨਾਲ ਕੀਤੀ ਬਦਸਲੂਕੀ ਨੂੰ ਲੈ ਕੇ ਕਾਂਗਰਸ ਦਾ ਚੰਡੀਗੜ੍ਹ ‘ਚ ਪ੍ਰਦਰਸ਼ਨ
ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਤੋਂ ਸਿਰਫ 10 ਕਿਲੋਮੀਟਰ ਦੂਰ ਸਥਿਤ ਹਾਮਿਦ ਕਰਜ਼ਈ ਹਵਾਈ ਅੱਡੇ ਦੀ ਇੰਚਾਰਜ ਅਮਰੀਕੀ ਸੈਨਾ ਹੈ। ਉਹ ਹਵਾਈ ਅੱਡੇ ਦੇ ਬਾਹਰ ਸਹਾਇਤਾ ਕਰਨ ਵਿੱਚ ਵੀ ਅਸਮਰੱਥ ਹਨ। ਅਜਿਹੀ ਸਥਿਤੀ ਵਿਚ, ਹਰ ਚੌਕੀ 'ਤੇ ਸਥਾਨਕ ਗਾਰਡਾਂ ਦਾ ਸਾਹਮਣਾ ਕਰਨਾ ਜ਼ਰੂਰੀ ਹੋ ਗਿਆ ਹੈ। ਰਿਪੋਰਟ ਅਨੁਸਾਰ, ਸੋਮਵਾਰ ਨੂੰ, ਭਾਰਤੀ ਡਿਪਲੋਮੈਟਾਂ ਨੇ ਸ਼ਹਿਰ ਛੱਡਣ ਦੀ ਕੋਸ਼ਿਸ਼ ਕਰਦੇ ਹੋਏ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ।
85 Indians to return home from Kabul today, Air Force C130J plane leaves Kabul
ਸ਼ਹਿਰ ਦੇ ਬਾਹਰਵਾਰ ਤਾਇਨਾਤ ਤਾਲਿਬਾਨ ਦੇ ਬਹੁਤੇ ਬੰਦੂਕਧਾਰੀਆਂ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਸੀ। ਇਸ ਕਾਰਨ ਉਹਨਾਂ ਨੂੰ ਅਫਗਾਨਿਸਤਾਨ ਛੱਡਣ ਲਈ ਜ਼ਰੂਰੀ ਪ੍ਰਬੰਧ ਕਰਨੇ ਪਏ। ਨਤੀਜਾ ਇਹ ਹੋਇਆ ਕਿ ਭਾਰਤੀ ਹਵਾਈ ਸੈਨਾ ਦੁਆਰਾ ਸੰਚਾਲਿਤ ਕੀਤੀਆਂ ਜਾ ਰਹੀ ਸੀ -17 ਉਡਾਣਾਂ ਨੂੰ ਸਿਰਫ 40 ਯਾਤਰੀਆਂ ਦੇ ਨਾਲ ਦਿੱਲੀ ਵਾਪਸ ਆਉਣਾ ਪਿਆ। ਕਈ ਲੋਕ ਏਅਰਪੋਰਟ ਤੱਕ ਵੀ ਨਹੀਂ ਪਹੁੰਚ ਸਕੇ।