
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਬਿਆਨ ਦਿੱਤਾ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਫ਼ਗਾਨਿਸਤਾਨ ਤੋਂ ਅਮਰੀਕੀਆਂ ਦੀ ਵਾਪਸੀ ‘ਜਾਨ ਜਾਣ ਦੇ ਖਤਰੇ ਤੋਂ ਬਿਨ੍ਹਾਂ’ ਨਹੀਂ ਹੋ ਸਕਦੀ। ਵ੍ਹਾਈਟ ਹਾਊਸ ਤੋਂ ਬੋਲਦਿਆਂ ਬਾਇਡਨ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਲੋਕਾਂ ਦੀ ਨਿਕਾਸੀ ਨੂੰ ਸੁਚਾਰੂ ਅਤੇ ਤੇਜ਼ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ।
Afghanistan-Taliban Crisis
ਹੋਰ ਪੜ੍ਹੋ: ਪੰਜਾਬ ਪੁਲਿਸ ਤੇ BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿ ਸਰਹੱਦ ਨੇੜਿਓਂ 40 ਕਿੱਲੋ ਹੈਰੋਇਨ ਬਰਾਮਦ
ਉਹਨਾਂ ਨੇ ਵਾਅਦਾ ਕੀਤਾ ਹੈ ਕਿ ਸਾਰੇ ਅਮਰੀਕੀਆਂ ਸਮੇਤ ਅਮਰੀਕੀ ਫੌਜਾਂ ਦੀ ਮਦਦ ਕਰਨ ਵਾਲੇ 50-65 ਹਜ਼ਾਰ ਅਫ਼ਗਾਨ ਲੋਕਾਂ ਨੂੰ ਵੀ ਕੱਢਿਆ ਜਾਵੇਗਾ।
ਬਾਇਡਨ ਨੇ ਕਿਹਾ, ‘ਕੋਈ ਵੀ ਅਮਰੀਕੀ ਜੋ ਅਪਣੇ ਘਰ ਆਉਣਾ ਚਾਹੁੰਦਾ ਹੈ, ਅਸੀਂ ਉਸ ਨੂੰ ਘਰ ਲਿਆਵਾਂਗੇ’।
Joe Biden
ਹੋਰ ਪੜ੍ਹੋ: ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ: 13 ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਸਣੇ 41 ਸੀਨੀਅਰ ਅਫ਼ਸਰਾਂ ਦੇ ਤਬਾਦਲੇ
ਬਾਇਡਨ ਨੇ ਕਿਹਾ, ‘ਕੋਈ ਗਲਤੀ ਨਹੀਂ ਕਰਨੀ ਹੈ, ਨਿਕਾਸੀ ਦਾ ਇਹ ਮਿਸ਼ਨ ਖਤਰਨਾਕ ਹੈ। ਸਾਡੇ ਸੁਰੱਖਿਆ ਬਲਾਂ ਨੂੰ ਵੀ ਖਤਰਾ ਹੈ’। ਉਹਨਾਂ ਅੱਗੇ ਕਿਹਾ, ‘ਮੈਂ ਵਾਅਦਾ ਨਹੀਂ ਕਰ ਸਕਦਾ ਹਾਂ ਕਿ ਅੰਤਿਮ ਨਤੀਜੇ ਬਿਨ੍ਹਾਂ ਕਿਸੇ ਨੁਕਸਾਨ ਦੇ ਜਾਂ ਨੁਕਸਾਨ ਦੇ ਨਾਲ ਆਉਣਗੇ ਪਰ ਕਮਾਂਡਰ ਇਨ ਚੀਫ ਹੋਣ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸਾਰੇ ਲੋੜੀਂਦੇ ਸਰੋਤਾਂ ਨੂੰ ਇਕੱਠਾ ਕਰਾਂਗਾ’।
Kabul airport
ਹੋਰ ਪੜ੍ਹੋ: ਘਟਦੀ ਆਬਾਦੀ ਕਾਰਨ ਚੀਨ ਨੇ ਜੋੜਿਆਂ ਨੂੰ ਤਿੰਨ ਬੱਚੇ ਜੰਮਣ ਦੀ ਪ੍ਰਵਾਨਗੀ ਦਿਤੀ
ਜ਼ਿਕਰਯੋਗ ਹੈ ਕਿ ਅਮਰੀਕਾ ਕਾਬੁਲ ਹਵਾਈ ਅੱਡੇ ਤੋਂ ਅਮਰੀਕੀਆਂ ਅਤੇ ਹੋਰ ਲੋਕਾਂ ਨੂੰ ਤਾਲਿਬਾਨ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਿਹਾ ਹੈ। ਹਵਾਈ ਅੱਡੇ ਦੇ ਬਾਹਰ ਅਰਾਜਕ ਅਤੇ ਹਿੰਸਕ ਮਾਹੌਲ ਹੈ। ਲੋਕ ਸੁਰੱਖਿਅਤ ਪਹੁੰਚਣ ਲਈ ਜੱਦੋਜਹਿਦ ਕਰ ਰਹੇ ਹਨ।