ਘਟਦੀ ਆਬਾਦੀ ਕਾਰਨ ਚੀਨ ਨੇ ਜੋੜਿਆਂ ਨੂੰ ਤਿੰਨ ਬੱਚੇ ਜੰਮਣ ਦੀ ਪ੍ਰਵਾਨਗੀ ਦਿਤੀ
Published : Aug 21, 2021, 7:33 am IST
Updated : Aug 21, 2021, 7:33 am IST
SHARE ARTICLE
China approves three-child policy amid slow population growth
China approves three-child policy amid slow population growth

ਚੀਨ ਦੀ ਰਾਸ਼ਟਰੀ ਵਿਧਾਨ ਸਭਾ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਵਲੋਂ ਲਿਆਂਦੀ ਗਈ 3 ਬੱਚਿਆਂ ਦੀ ਨੀਤੀ ਦਾ ਸ਼ੁਕਰਵਾਰ ਨੂੰ ਰਸਮੀ ਰੂਪ ਨਾਲ ਸਮਰਥਨ ਕੀਤਾ।

ਬੀਜਿੰਗ: ਚੀਨ ਦੀ ਰਾਸ਼ਟਰੀ ਵਿਧਾਨ ਸਭਾ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਵਲੋਂ ਲਿਆਂਦੀ ਗਈ 3 ਬੱਚਿਆਂ ਦੀ ਨੀਤੀ ਦਾ ਸ਼ੁਕਰਵਾਰ ਨੂੰ ਰਸਮੀ ਰੂਪ ਨਾਲ ਸਮਰਥਨ ਕੀਤਾ। ਇਹ ਨੀਤੀ ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਤੇਜ਼ੀ ਨਾਲ ਘੱਟ ਹੁੰਦੀ ਜਨਮ ਦਰ ਨੂੰ ਰੋਕਣ ਦੇ ਮਕਸਦ ਨਾਲ ਲਿਆਂਦੀ ਗਈ ਹੈ।

China approves three-child policy amid slow population growthChina approves three-child policy amid slow population growth

ਹੋਰ ਪੜ੍ਹੋ: ਸੁਮੇਧ ਸੈਣੀ ਦੀ ਦੋ ਪਲਾਂ ਦੀ ਗ੍ਰਿਫ਼ਤਾਰੀ ਤੇ ਰਿਹਾਈ ਜੋ ਸ਼ਾਇਦ ਉਸ ਦਾ ਅਪਣਾ ਰਚਿਆ ਡਰਾਮਾ ਹੀ ਸੀ

ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਸੀ.ਪੀ.) ਦੀ ਸਥਾਈ ਕਮੇਟੀ ਨੇ ਸੋਧੇ ਗਏ ਜਨਸੰਖਿਆ ਅਤੇ ਪ੍ਰਵਾਰ ਨਿਯੋਜਨ ਕਾਨੂੰਨ ਨੂੰ ਪਾਸ ਕਰ ਦਿਤਾ, ਜਿਸ ਵਿਚ ਚੀਨੀ ਜੋੜਿਆਂ ਨੂੰ 3 ਬੱਚੇ ਜੰਮਣ ਦੀ ਇਜਾਜ਼ਤ ਦਿਤੀ ਗਈ ਹੈ। ਚੀਨ ਵਿਚ ਵਧਦੀ ਮਹਿੰਗਾਈ ਕਾਰਨ ਜੋੜੇ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਇਨ੍ਹਾਂ ਚਿੰਤਾਵਾਂ ਨਾਲ ਨਜਿੱਠਣ ਲਈ ਕਾਨੂੰਨ ਵਿਚ ਵਧੇਰੇ ਸਮਾਜਕ ਅਤੇ ਆਰਥਕ ਸਹਿਯੋਗ ਦੇ ਉਪਾਅ ਵੀ ਕੀਤੇ ਗਏ ਹਨ। 

China approves three-child policy amid slow population growthChina approves three-child policy amid slow population growth

ਹੋਰ ਪੜ੍ਹੋ: ਤਿੰਨ ਤਿੰਨ ‘ਜਥੇਦਾਰ’ ਹੋਣ ਕਰ ਕੇ ਪੰਥ ਦੀ ਆਵਾਜ਼ ਬੰਦ ਹੋ ਕੇ ਰਹਿ ਗਈ

ਸਰਕਾਰੀ ਸਮਾਚਾਰ ਪੱਤਰ ‘ਚਾਈਨਾ ਡੇਲੀ’ ਮੁਤਾਬਕ ਨਵੇਂ ਕਾਨੂੰਨ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸਿਖਿਆ ਦਾ ਖ਼ਰਚ ਘੱਟ ਕਰਨ ਦੇ ਨਾਲ ਹੀ ਪ੍ਰਵਾਰ ਦਾ ਬੋਝ ਘੱਟ ਕਰਨ ਲਈ ਵਿੱਤ, ਟੈਕਸ, ਬੀਮਾ, ਸਿਖਿਆ, ਰਿਹਾਇਸ਼ ਅਤੇ ਰੁਜ਼ਗਾਰ ਸਬੰਧੀ ਸਹਿਯੋਗੀ ਕਦਮ ਚੁਕੇ ਜਾਣਗੇ।

China approves three-child policy amid slow population growthChina approves three-child policy amid slow population growth

ਇਸ ਸਾਲ ਮਈ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ ਨੇ 2 ਬੱਚਿਆਂ ਦੀ ਅਪਣੀ ਸਖ਼ਤ ਨੀਤੀ ਵਿਚ ਛੋਟ ਦਿੰਦੇ ਹੋਏ ਸਾਰੇ ਜੋੜਿਆਂ ਨੂੰ 3 ਤਕ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿਤੀ ਸੀ। ਚੀਨ ਨੇ ਦਹਾਕਿਆਂ ਪੁਰਾਣੀ ਇਕ ਬੱਚੇ ਦੀ ਨੀਤੀ ਨੂੰ ਰੱਦ ਕਰਦੇ ਹੋਏ 2016 ਵਿਚ ਸਾਰੇ ਜੋੜਿਆਂ ਨੂੰ 2 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿਤੀ ਸੀ। ਨੀਤੀ ਨਿਰਮਾਤਾਵਾਂ ਨੇ ਦੇਸ਼ ਵਿਚ ਜਨਸੰਖਿਆ ਸੰਕਟ ਨਾਲ ਨਜਿੱਠਣ ਲਈ ਇਕ ਬੱਚੇ ਦੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement