Flights Canceled: ਕੈਂਚੀ ਕਾਰਨ 36 ਫਲਾਈਟਾਂ ਹੋਈਆਂ ਰੱਦ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ, ਪੜ੍ਹੋ ਇਹ ਅਨੋਖੀ ਕਹਾਣੀ
Published : Aug 21, 2024, 11:53 am IST
Updated : Aug 21, 2024, 11:54 am IST
SHARE ARTICLE
Scissors Go Missing Japan Airport Flights Canceled:
Scissors Go Missing Japan Airport Flights Canceled:

Japan Airport Flights Canceled: ਘਟਨਾ ਸ਼ਨੀਵਾਰ 17 ਅਗਸਤ ਨੂੰ ਸਵੇਰੇ 10 ਵਜੇ ਵਾਪਰੀ

 

Scissors Go Missing Japan Airport Flights Canceled: ਏਅਰਪੋਰਟ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਅਲਰਟ ਮੋਡ 'ਤੇ ਹੈ। ਯਾਤਰੀਆਂ ਦੀ ਸੁਰੱਖਿਆ ਲਈ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਉਡਾਣ ਦੌਰਾਨ ਤਿੱਖੀ ਵਸਤੂ ਜਿਵੇਂ ਕੈਂਚੀ ਆਦਿ ਲੈ ਕੇ ਜਾਣ ਦੀ ਮਨਾਹੀ ਹੈ। ਹੁਣ ਇਸ ਕੈਂਚੀ ਕਾਰਨ 36 ਉਡਾਣਾਂ ਰੱਦ ਹੋ ਗਈਆਂ ਅਤੇ 201 ਉਡਾਣਾਂ ਦਾ ਸਮਾਂ ਬਦਲਿਆ ਗਿਆ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਓ ਤੁਹਾਨੂੰ ਦੱਸਦੇ ਹਾਂ ਇਸ ਕੈਂਚੀ ਦੀ ਅਨੋਖੀ ਕਹਾਣੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਜਿਹਾ ਹੋਇਆ ਕਿ ਜਾਪਾਨ ਦੇ ਹੋਕਾਈਡੋ ਦੇ ਨਿਊ ਚਿਟੋਸੇ ਹਵਾਈ ਅੱਡੇ 'ਤੇ ਕੈਂਚੀ ਦਾ ਇੱਕ ਜੋੜਾ ਲਾਪਤਾ ਹੋ ਗਿਆ ਸੀ। ਇਹ ਘਟਨਾ ਸ਼ਨੀਵਾਰ 17 ਅਗਸਤ ਨੂੰ ਸਵੇਰੇ 10 ਵਜੇ ਵਾਪਰੀ। ਇਨ੍ਹਾਂ ਕੈਂਚੀਆਂ ਦੇ ਗਾਇਬ ਹੋਣ ਦੀ ਸੂਚਨਾ ਮਿਲਦਿਆਂ ਹੀ ਹਵਾਈ ਅੱਡੇ 'ਤੇ ਸੁਰੱਖਿਆ ਨੂੰ ਲੈ ਕੇ ਹਫੜਾ-ਦਫੜੀ ਮਚ ਗਈ। ਇਸ ਕਾਰਨ ਸੁਰੱਖਿਆ ਜਾਂਚ ਵੀ ਕਰੀਬ ਦੋ ਘੰਟੇ ਲਈ ਮੁਲਤਵੀ ਕਰਨੀ ਪਈ। ਚਿੰਤਾ ਇਹ ਸੀ ਕਿ ਕੋਈ ਸੁਰੱਖਿਆ ਦੀ ਉਲੰਘਣਾ ਕਰ ਸਕਦਾ ਹੈ ਅਤੇ ਇਸ ਨੂੰ ਫਲਾਈਟ ਵਿੱਚ ਲੈ ਜਾ ਸਕਦਾ ਹੈ।

ਸੁਰੱਖਿਆ ਅਧਿਕਾਰੀਆਂ ਨੇ ਕੈਂਚੀ ਦੀ ਵਿਆਪਕ ਤਲਾਸ਼ੀ ਲਈ। ਹਵਾਈ ਅੱਡੇ ਦੇ ਹਰ ਨੁੱਕਰ ਅਤੇ ਕੋਨੇ ਦੀ ਪੜਚੋਲ ਕੀਤੀ। ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਹਵਾਈ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ। ਪਰ ਅਗਲੇ ਦਿਨ ਫਿਰ ਕੈਂਚੀ ਉਸੇ ਸਟੋਰ ਵਿੱਚੋਂ ਮਿਲ ਗਈ। ਇਸ ਕਾਰਨ ਜਾਪਾਨ ਦਾ ਸਾਲਾਨਾ ਬੋਨ ਤਿਉਹਾਰ ਮਨਾ ਕੇ ਘਰ ਪਰਤਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 30 ਯਾਤਰੀਆਂ ਨੂੰ ਏਅਰਪੋਰਟ 'ਤੇ ਰਾਤ ਕੱਟਣੀ ਪਈ। ਇਕ ਯਾਤਰੀ ਨੇ ਕਿਹਾ, ਸਾਡੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਲਗਦਾ ਹੈ ਕਿ ਏਅਰਲਾਈਨਾਂ ਨੂੰ ਥੋੜ੍ਹਾ ਸਾਵਧਾਨ ਰਹਿਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement