Canada Work Permit News: ਪੰਜਾਬੀਆਂ ਨੂੰ ਵੱਡਾ ਝਟਕਾ, ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ, ਜਾਣੋ ਕਾਰਨ
Published : Aug 21, 2024, 1:24 pm IST
Updated : Aug 21, 2024, 1:31 pm IST
SHARE ARTICLE
Entry of work permit holders in Canada closed
Entry of work permit holders in Canada closed

Canada Work Permit News ਕੈਨੇਡਾ ਵਿੱਚ ਕੰਮ ਕਰਨ ਦੀ ਚਾਹਤ ਰੱਖਣ ਵਾਲਿਆ ਨੂੰ ਕੈਨੇਡੀਅਨ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ

Work permit News:ਕੈਨੇਡਾ ਵਿੱਚ ਕੰਮ ਕਰਨ ਦੀ ਚਾਹਤ ਰੱਖਣ ਵਾਲਿਆ ਨੂੰ ਕੈਨੇਡੀਅਨ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲਿਆ ਦਾ ਦਾਖ਼ਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਰਾਜ ਕਿਊਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਜਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਊਬਿਕ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਨੂੰ 3 ਸਤੰਬਰ ਤੋਂ ਬੰਦ ਕਰ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਿਕ ਇਹ ਰੋਕ 6 ਮਹੀਨੇ ਤੱਕ ਜਾਰੀ ਰਹੇਗੀ।

27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ

ਫੈਡਰਲ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ 27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਕਿਊਬੈਕ ਵਿਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਣ ਦੀ ਇੱਛੁਕ ਹੈ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਦਾ ਸੱਦਾ ਦੇ ਰਹੇ ਸਨ ਜਿਨ੍ਹਾਂ ਰਾਹੀਂ ਆਰਜ਼ੀ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇ।  

6 ਮਹੀਨੇ ਲਈ ਵਰਕ ਵੀਜ਼ੇ ਉੱਤੇ ਰੋਕ

3 ਸਤੰਬਰ ਤੋਂ, ਮਾਂਟਰੀਅਲ ਵਿੱਚ ਬਿਨੈਕਾਰਾਂ ਲਈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIAs) ਦੀ ਪ੍ਰੋਸੈਸਿੰਗ $27.47 CAD (ਕਿਊਬਿਕ ਔਸਤ ਘੰਟਾਵਾਰ ਤਨਖਾਹ) ਤੋਂ ਘੱਟ ਘੰਟਾਵਾਰ ਤਨਖਾਹ ਵਾਲੇ ਨੌਕਰੀ ਦੀਆਂ ਪੇਸ਼ਕਸ਼ਾਂ ਲਈ ਮੁਅੱਤਲ ਕਰ ਦਿੱਤੀ ਜਾਵੇਗੀ। ਇਹ ਉਪਾਅ ਅਗਲੇ ਛੇ ਮਹੀਨਿਆਂ ਲਈ ਲਾਗੂ ਰਹਿਣ ਦੀ ਉਮੀਦ ਹੈ ਅਤੇ ਕੈਨੇਡਾ ਦੀ ਸੰਘੀ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।ਮੁਅੱਤਲੀ ਦੀ ਘੋਸ਼ਣਾ ਅੱਜ ਸਵੇਰੇ ਕਿਊਬਿਕ ਦੇ ਪ੍ਰੀਮੀਅਰ ਫ੍ਰਾਂਕੋਇਸ ਲੇਗੌਲਟ ਅਤੇ ਕਿਊਬਿਕ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫਰੇਚੇਟ ਦੁਆਰਾ ਕੀਤੀ ਗਈ ਸੀ।

3 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਇਮੀਗ੍ਰੇਸ਼ਨ ਨਿਯਮ
ਰਿਪੋਰਟ ਦੱਸਦੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪੈ ਰਹੇ ਹਨ ਸਗੋਂ ਇੰਪਲੌਇਰ ਤਨਖਾਹਾਂ ਦੇਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ। ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟ ਵਿਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿਤਾ ਗਿਆ ਹੈ।

ਆਰਜ਼ੀ ਵੀਜ਼ੇ ਵਾਲਿਆਂ ਤੋਂ ਤੰਗ ਆਈ ਸਰਕਾਰ

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਸੀ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ 2016 ਵਿਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 83,654 ਹੋ ਗਿਆ। ਕੋਰੋਨਾ ਮਹਾਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 ਵਿਚ ਦਰਵਾਜ਼ੇ ਖੋਲ੍ਹ ਦਿਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ ਛੇ ਗੁਣਾ ਤੱਕ ਵਧ ਗਈ। ਕੈਨੇਡਾ ਸਰਕਾਰ ਖੁਦ ਚਾਹੁੰਦੀ ਹੈ ਕਿ ਆਰਜ਼ੀ ਵਿਦੇਸ਼ ਕਾਮਿਆਂ ਨੂੰ ਬਦਤਰ ਹਾਲਾਤ ਵਿਚ ਕੰਮ ਨਾ ਕਰਨਾ ਪਵੇ ਅਤੇ ਜਲਦ ਹੀ ਕਿਊਬੈਕ ਵਾਲਾ ਨਿਯਮ ਪੂਰੇ ਕੈਨੇਡਾ ਵਿਚ ਲਾਗੂ ਕੀਤਾ ਜਾ ਸਕਦਾ ਹੈ ਜਿਸ ਅਧੀਨ ਤੈਅਸ਼ੁਦਾ ਹੱਦ ਤੋਂ ਹੇਠਾਂ ਤਨਖਾਹਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਐਲ.ਐਮ.ਆਈ.ਏ. ਅਰਜ਼ੀਆਂ ਦਾਖਲ ਨਹੀਂ ਕਰ ਸਕਣਗੀਆਂ। ਸਿਰਫ ਐਨਾ ਹੀ ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੌਇਰਜ਼ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ।

 

Location: Canada, Québec

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement