
ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਵਿਚ ਕਿਤਾਬ ਦੀ ਹੋਈ ਘੁੰਡ ਚੁਕਾਈ
ਆਸਟ੍ਰੇਲ਼ੀਆ: ਆਸਟ੍ਰੇਲ਼ੀਆ ਵਿਚ ਵੱਸਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੇਖਕ ਅਤੇ ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਪਹਿਲੀ ਕਿਤਾਬ “ਜਦੋਂ ਤੁਰੇ ਸੀ” ਵੀਰਵਾਰ ਨੂੰ ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਵਿੱਚ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਹਿੰਦੁਸਤਾਨੀਆਂ ਦੇ ਆਸਟ੍ਰੇਲੀਆ ਵਿਚ ਕੀਤੇ ਪਰਵਾਸ ਤੇ ਚਾਨਣਾ ਪਾਉਂਦੀ ਹੈ। ਕਾਬਲੇਗੋਰ ਹੈ ਕਿ ਇਹ ਪਹਿਲੀ ਪੰਜਾਬੀ ਦੀ ਕਿਤਾਬ ਹੈ ਜਿਸ ਦੀ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਘੁੰਡ ਚੁਕਾਈ ਹੋਈ ਹੈ।
Harkirat Sandhar
ਇਸ ਮੌਕੇ ਹਰਕੀਰਤ ਸੰਧਰ ਨੇ ਦੱਸਿਆ ਕਿ ਇਹ ਕਿਤਾਬ ਨੂੰ ਲਿਖਣ ਲਈ ਉਹਨਾਂ ਦਾ ਉਦੇਸ਼ ਆਪਣੀ ਪੀੜੀ ਨੂੰ ਇਹ ਜਾਣੂ ਕਰਵਾਉਣਾ ਹੈ ਕਿ ਉਹ ਅਸਟ੍ਰੇਲੀਆ ਦੀ ਧਰਤੀ ਤੇ ਨਵੇਂ ਨਹੀਂ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਪਰਵਾਸ ਦੀਆਂ ਪੈੜਾਂ ਬਹੁਤ ਪੁਰਾਣੀਆਂ ਤੇ ਡੂੰਗੀਆਂ ਹਨ ਜਿਸ ਤੇ ਇਹ ਕਿਤਾਬ ਚਾਨਣਾਂ ਪਾਵੇਗੀ।
Australia
ਦੱਸ ਦੇਈਏ ਕਿ ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਪਹਿਲੀ ਕਿਤਾਬ “ਜਦੋਂ ਤੁਰੇ ਸੀ” ਨਿਊ ਸਾਊਥ ਵੇਲਜ਼ ਦੇ ਵਿਰੋਧੀ ਧਿਰ ਦੇ ਨੇਤਾ ਮਾਣਯੋਗ ਜੋਡੀ ਮੁਕਾਈ ਨੇ ਲੋਕ ਅਰਪਣ ਕੀਤੀ ਹੈ ।ਇਸ ਮੌਕੇ ਉਹਨਾਂ ਦੇ ਨਾਲ ਬਹੁਤ ਸਾਰੇ ਪੰਤਵੰਤੇ ਸੱਜਣ ਵੀ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।