America News : ਟਰੰਪ ਦੇ ਫ਼ੈਸਲੇ ਮਗਰੋਂ ਮੱਚੀ ਅਮਰੀਕਾ ਜਾਣ ਦੀ ਹਫ਼ੜਾ-ਦਫ਼ੜੀ, ਜਹਾਜ਼ਾਂ ਤੋਂ ਉਤਰੇ ਲੋਕ
Published : Sep 21, 2025, 7:04 am IST
Updated : Sep 21, 2025, 8:12 am IST
SHARE ARTICLE
H-1B visa fee America News in punjabi
H-1B visa fee America News in punjabi

America News : ਅਮਰੀਕਾ ਦੇ ਕਿਰਾਏ ਹੋਏ ਦੁੱਗਣੇ

H-1B visa fee America News in punjabi : ਅਮਰੀਕੀ ਰਾਸ਼ਟਰਪਤੀ ਵਲੋਂ ਅਚਾਨਕ ਐੱਚ-1ਬੀ ਵੀਜ਼ਾ ਫੀਸ 1 ਲੱਖ ਡਾਲਰ (ਕਰੀਬ 88 ਲੱਖ ਰੁਪਏ) ਕਰਨ ਦੇ ਐਲਾਨ ਮਗਰੋਂ ਹਵਾਈ ਅੱਡਿਆਂ ਉਤੇ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਨਵਾਂ ਨਿਯਮ ਅੱਜ ਤੋਂ ਲਾਗੂ ਹੋ ਜਾਵੇਗਾ, ਜਿਸ ਕਾਰਨ ਲੋਕਾਂ ਕੋਲ ਤਿਆਰੀ ਲਈ ਬਹੁਤ ਘੱਟ ਸਮਾਂ ਬਚੇਗਾ। ਇਹ ਖ਼ਬਰ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਲੋਕ ਤੁਰਤ ਅਮਰੀਕਾ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਤੋਂ ਉਤਰ ਗਏ। ਖ਼ਾਸਕਰ ਤਿਉਹਾਰਾਂ ਉਤੇ ਘਰ ਪਰਤਣ ਜਾ ਰਹੇ ਭਾਰਤੀ ਮੁਸਾਫ਼ਰ ਵੱਡੀ ਮੁਸੀਬਤ ਵਿਚ ਸਨ। ਟਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਅਮਰੀਕਾ ’ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਉਤੇ ਪਵੇਗਾ।

ਅਚਾਨਕ ਲਏ ਗਏ ਫੈਸਲੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹਣੀਆਂ ਸ਼ੁਰੂ ਹੋ ਗਈਆਂ। ਐੱਚ-1ਬੀ ਵੀਜ਼ਾ ਧਾਰਕਾਂ ’ਚ 70 ਫੀ ਸਦੀ ਭਾਰਤੀ ਹਨ, ਇਸ ਲਈ ਇਹ ਕਦਮ ਉਨ੍ਹਾਂ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਵੀਜ਼ਾ ਧਾਰਕ ਨੂੰ 21 ਸਤੰਬਰ ਨੂੰ ਦੁਪਹਿਰ 12.01 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 9.31 ਵਜੇ) ਤਕ ਅਮਰੀਕਾ ’ਚ ਦਾਖਲ ਹੋਣਾ ਹੋਵੇਗਾ। ਇਸ ਤੋਂ ਬਾਅਦ ਕਿਸੇ ਵੀ ਐੱਚ-1ਬੀ ਕਰਮਚਾਰੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ, ਜਦੋਂ ਤਕ ਉਸ ਦਾ ਸਪਾਂਸਰ ਮਾਲਕ 1,00,000 ਡਾਲਰ (ਲਗਭਗ 88 ਲੱਖ ਰੁਪਏ) ਦੀ ਨਵੀਂ ਫੀਸ ਜਮ੍ਹਾ ਨਹੀਂ ਕਰਦਾ। ਐਲਾਨ ਤੋਂ ਤੁਰਤ ਬਾਅਦ ਹੀ ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਜੇ.ਪੀ. ਮੋਰਗਨ ਵਰਗੀਆਂ ਵੱਡੀਆਂ ਕੰਪਨੀਆਂ ਨੇ ਐਚ-1ਬੀ ਵੀਜ਼ਾ ਉਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿਤੀ ਹੈ।

ਇਸ ਦੇ ਨਾਲ ਹੀ ਜੋ ਲੋਕ ਇਸ ਸਮੇਂ ਵਿਦੇਸ਼ਾਂ ’ਚ ਹਨ, ਉਨ੍ਹਾਂ ਨੂੰ ਤੁਰਤ ਅਮਰੀਕਾ ਪਰਤਣ ਦੇ ਹੁਕਮ ਦਿਤੇ ਗਏ ਹਨ। ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ 21 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਅਮਰੀਕਾ ’ਚ ਦਾਖਲ ਨਹੀਂ ਹੋ ਸਕਣਗੇ ਤਾਂ ਉਹ ਫਸ ਜਾਣਗੇ। ਖ਼ਾਸਕਰ ਭਾਰਤ ਵਿਚ ਮੌਜੂਦ ਵੀਜ਼ਾ ਧਾਰਕ ਸਮੇਂ ਸਿਰ ਉਡਾਣਾਂ ਨਾ ਮਿਲਣ ਕਾਰਨ ਸਮਾਂ ਸੀਮਾ ਤੋਂ ਪਹਿਲਾਂ ਵਾਪਸ ਨਹੀਂ ਆ ਸਕਣਗੇ।ਮੀਡੀਆ ਰੀਪੋਰਟਾਂ ਮੁਤਾਬਕ ਨਵੀਂ ਦਿੱਲੀ ਤੋਂ ਨਿਊਯਾਰਕ ਦੇ ਜੌਨ ਐਫ ਕੈਨੇਡੀ ਹਵਾਈ ਅੱਡੇ ਲਈ ਇਕਤਰਫਾ ਟਿਕਟ ਦਾ ਕਿਰਾਇਆ ਅਚਾਨਕ ਵਧ ਗਿਆ। ਟਰੰਪ ਵਲੋਂ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੀ ਘੋਸ਼ਣਾ ਦੇ ਦੋ ਘੰਟੇ ਬਾਅਦ ਹੀ 37,000 ਰੁਪਏ ਦੀਆਂ ਟਿਕਟਾਂ 70,000 ਤੋਂ 80,000 ਰੁਪਏ ਤਕ ਪਹੁੰਚ ਗਈਆਂ ਹਨ। ਫਿਲਹਾਲ ਦਿੱਲੀ ਤੋਂ ਨਿਊਯਾਰਕ ਦਾ ਕਿਰਾਇਆ 4,500 ਡਾਲਰ ਤਕ ਪਹੁੰਚ ਗਿਆ ਹੈ।

ਲੋਕ ਜਲਦੀ ਤੋਂ ਜਲਦੀ ਅਮਰੀਕਾ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਨਵੇਂ ਐਚ-1ਬੀ ਨਿਯਮਾਂ ਤੋਂ ਚਿੰਤਤ ਹਨ।ਚਾਰਟਰਡ ਅਕਾਊਂਟੈਂਟ ਕੌਸਤਵ ਮਜੂਮਦਾਰ ਨੇ ‘ਐਕਸ’ ਉਤੇ ਲਿਖਿਆ ਕਿ ਸਥਿਤੀ ਕਿੰਨੀ ਤਣਾਅਪੂਰਨ ਹੋ ਗਈ ਸੀ। ਉਨ੍ਹਾਂ ਮੁਤਾਬਕ ਬੇ ਏਰੀਆ ਤੋਂ ਭਾਰਤੀਆਂ ਨਾਲ ਭਰੀ ਇਕ ਕੌਮਾਂਤਰੀ ਉਡਾਣ ਸੈਨ ਫਰਾਂਸਿਸਕੋ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ। ਉਦੋਂ ਹੀ ਐੱਚ-1ਬੀ ਵੀਜ਼ਾ ਲਈ ਨਵੇਂ ਨਿਯਮਾਂ ਦੀ ਖ਼ਬਰ ਫੈਲ ਗਈ। ਇਸ ਤੋਂ ਬਾਅਦ ਜਹਾਜ਼ ’ਚ ਬੈਠੇ ਭਾਰਤੀ ਮੁਸਾਫ਼ਰ ਘਬਰਾ ਗਏ ਅਤੇ ਤੁਰਤ ਉਤਰਨ ਦੀ ਬੇਨਤੀ ਕਰਨੀ ਸ਼ੁਰੂ ਕਰ ਦਿਤੀ। (ਏਜੰਸੀ)

(For more news apart from “H-1B visa fee America News in punjabi , ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement