ਲਾਦੇਨ ਦੇ ਦੋਸਤ ਸਨ ਜਮਾਲ ਖਸ਼ੋਗੀ, ਸਊਦੀ ਅਧਿਕਾਰੀ ਨੇ ਦੱਸੀ ਕਤਲ ਦੀ ਕਹਾਣੀ 
Published : Oct 21, 2018, 6:21 pm IST
Updated : Oct 21, 2018, 6:23 pm IST
SHARE ARTICLE
Jamal Khashoggi
Jamal Khashoggi

ਜਵਾਨੀ ਵਿਚ ਓਹ ਓਸਾਮਾ ਬਿਨ ਲਾਦੇਨ ਦੇ ਦੋਸਤ ਹੋਇਆ ਕਰਦੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਵਿਵਾਦਗ੍ਰਸਤ ਸੀ।

ਦੁਬਈ, ( ਭਾਸ਼ਾ) : ਤੁਰਕੀ ਦੇ ਸ਼ਹਿਰ ਇਸਤਾਂਬੁਲ ਸਥਿਤ ਵਣਜ ਦੂਤਘਰ ਵਿਚ ਮਾਰੇ ਗਏ ਪਤੱਰਕਾਰ ਜਮਾਲ ਖਸ਼ੋਗੀ ਤੁਰਕੀ ਮੂਲ ਦੇ ਪ੍ਰਭਾਵਸ਼ਾਲੀ ਸਊਦੀ ਪਰਵਾਰ ਤੋਂ ਸਨ। ਜਵਾਨੀ ਵਿਚ ਓਹ ਓਸਾਮਾ ਬਿਨ ਲਾਦੇਨ ਦੇ ਦੋਸਤ ਹੋਇਆ ਕਰਦੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਵਿਵਾਦਗ੍ਰਸਤ ਸੀ। ਉਹ ਮੁਸਲਿਮ ਭਾਈਚਾਰੇ ਦੇ ਸਮਰਥਕ ਸੀ ਤੇ ਸਊਦੀ ਅਰਬ ਦੇ ਸ਼ਾਹੀ ਪਰਵਾਰ ਦੇ ਸਹਿਯੋਗੀ ਵੀ ਰਹੇ। ਬਾਅਦ ਵਿਚ ਉਹ ਸ਼ਾਹੀ ਪਰਵਾਰ ਦੇ ਆਲੋਚਕ ਹੋ ਗਏ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਪੈਰਵੀ ਕਰਦੇ ਰਹੇ।

LadenLaden

ਉਨ੍ਹਾਂ ਦੇ ਦਾਦਾ ਮੁਹੰਮਦ ਖਸ਼ੋਗੀ ਸਊਦੀ ਅਰਬ ਦੇ ਸੰਸਥਾਪਕ ਕਿੰਗ ਅਬਦੁਲ ਅਜ਼ੀਜ ਅਲ ਸੌਦ ਦੇ ਨਿਜੀ ਡਾਕਟਰ ਵੀ ਸਨ। ਉਨ੍ਹਾਂ ਦੇ ਚਾਚਾ ਅਦਨਾਨ ਖਸ਼ੋਗੀ ਹਥਿਆਰਾਂ ਦੇ ਮਸ਼ਹੂਰ ਸੌਦਾਗਰ ਸਨ। ਸਊਦੀ ਅਖ਼ਬਾਰਾਂ ਵਿਚ ਕੰਮ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਅਫਗਾਨ ਸੰਘਰਸ਼ ਕਵਰ ਕਰਨ ਭੇਜਿਆ ਗਿਆ ਤਾਂ ਅਫਗਾਨੀ ਪੋਸ਼ਾਕ ਵਿਚ ਅਸਾਲਟ ਰਾਈਫਲ ਲਏ ਹੋਏ ਉਨ੍ਹਾਂ ਦੀ ਤਸਵੀਰ ਬਹੁਤ ਪ੍ਰਸਾਰਿਤ ਕੀਤੀ ਗਈ ਸੀ। ਉਨ੍ਹਾਂ ਨੇ ਕਦੇ ਲੜਾਈ ਨਹੀਂ ਲੜੀ ਪਰ ਉਹ ਸਊਦੀ ਅਤੇ ਸੀਆਈਏ ਦੀ ਮਦਦ ਵਾਲੇ ਮੁਜਾਹਦੀਨ ਦੇ ਸਮਰਥਕ ਸਨ।

As a JournalistAs a Journalist

ਨੌਜਵਾਨ ਪਤਰਕਾਰ ਦੇ ਤੌਰ ਤੇ ਉਨ੍ਹਾਂ  ਨੇ ਓਸਾਮਾ ਬਿਨ ਲਾਦੇਨ ਦਾ ਕਈ ਵਾਰ ਇੰਟਰਵਿਊ ਲਿਆ ਸੀ। ਹਾਲਾਂਕਿ 1990 ਵਿਚ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਤੋਂ ਉਨ੍ਹਾਂ ਦੇ ਪੱਛਮ ਵਿਰੋਧੀ ਰੁਝਾਨ ਕਾਰਨ ਦੂਰੀ ਬਣਾ ਲਈ ਸੀ। ਦਸ ਦਈਏ ਕਿ ਖਸ਼ੋਗੀ ਦੇ ਕਤਲ ਨੂੰ ਲੈ ਕੇ ਸਊਦੀ ਵੱਲੋਂ ਹੁਣ ਇਕ ਨਵਾਂ ਬਿਆਨ ਜਾਰੀ ਕੀਤਾ ਗਿਆ ਹੈ।  ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਖਸ਼ੋਗੀ ਦੇ ਕਤਲ ਦੀ ਸਾਜਸ਼ ਦੀ ਪੂਰੀ ਕਹਾਣੀ ਸੁਣਾਈ। ਅਧਿਕਾਰੀ ਮੁਤਾਬਕ 15 ਲੋਕਾਂ ਦੀ ਟੀਮ ਖਸ਼ੋਗੀ ਤੋਂ ਆਹਮਣੇ-ਸਾਹਮਣੇ ਪੁਛਗਿਛ ਲਈ ਭੇਜੀ ਗਈ ਸੀ।

DeathDeath

2 ਅਕਤੂਬਰ ਨੂੰ ਇਨ੍ਹਾਂ ਲੋਕਾਂ ਨੇ ਖਸ਼ੋਗੀ ਨਾਲ ਸਵਾਲ-ਜਵਾਬ ਸ਼ੁਰੂ ਕੀਤੇ ਅਤੇ ਫਿਰ ਉਸਨੂੰ ਕਿਡਨੈਪ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਪਤਰਕਾਰ ਵੱਲੋਂ ਵਿਰੋਧ ਜਤਾਉਣ ਤੋਂ ਬਾਅਦ ਗਲਾ ਕੱਟ ਕੇ ਉਸਦਾ ਕਤਲ ਕਰ ਦਿਤਾ ਗਿਆ ਅਤੇ ਫਿਰ ਉਨ੍ਹਾਂ 15 ਲੋਕਾਂ ਵਿਚੋਂ ਇਕ ਖਸ਼ੋਗੀ ਦੇ ਕਪੜੇ ਪਾ ਕੇ ਦੂਤਘਰ ਤੋਂ ਬਾਹਰ ਨਿਕਲ ਗਿਆ। ਪਹਿਲਾਂ ਜਮਾਲ ਖਸ਼ੋਗੀ ਦੇ ਕਤਲ ਦੀ ਗੱਲ ਸਊਦੀ ਅਰਬ ਨੇ 2 ਹਫਤੇ ਤਕ ਕਬੂਲ ਨਹੀਂ ਕੀਤੀ। ਹਾਲਾਂਕਿ 2 ਅਕਤੂਬਰ ਨੂੰ ਆਖਰੀ ਵਾਰ ਦੇਖੇ ਗਏ 59 ਸਾਲ ਦੇ ਪਤਰਕਾਰ ਦਾ ਕਤਲ ਹੋਣ ਦੀ ਗੱਲ ਆਖਰਕਾਰ ਸਊਦੀ ਨੇ ਕਬੂਲ ਕਰ ਹੀ ਲਈ।

JamaalJamaal

ਪਹਿਲਾਂ ਸ਼ਨੀਵਾਰ ਸਵੇਰੇ ਸਊਦੀ ਵਲੋਂ ਝੜਪ ਵਿਚ ਮਾਰੇ ਜਾਣ ਦੀ ਗੱਲ ਕਹੀ ਗਈ, ਪਰ ਇਕ ਘੰਟੇ ਬਾਅਦ ਹੀ ਪਤਰਕਾਰ ਦਾ ਗਲਾ ਕੱਟ ਕੇ ਕਤਲ ਹੋਣ ਦੀ ਗੱਲ ਕਹੀ ਗਈ। ਤੁਰਕੀ ਦੀ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਖਸ਼ੋਗੀ ਦੀ ਲਾਸ਼ ਨੂੰ ਖਰਾਬ ਕਰਕੇ ਨਸ਼ਟ ਕਰ ਦਿਤਾ ਗਿਆ। ਸਊਦੀ ਅਰਬ ਦਾ ਕਹਿਣਾ ਹੈ ਕਿ ਖਸ਼ੋਗੀ ਦੀ ਲਾਸ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਸਨੂੰ ਇਕ ਬੋਰੇ ਵਰਗੀ ਚੀਜ਼ ਵਿਚ ਲਪੇਟ ਕੇ ਸਥਾਨਕ ਸਫਾਈ ਕਰਮਚਾਰੀ ਨੂੰ ਨਸ਼ਟ ਕਰਨ ਲਈ ਦੇ ਦਿਤਾ ਗਿਆ। ਹਾਲਾਂਕਿ ਖਸ਼ੋਗੀ ਨੂੰ ਤਸ਼ੱਦਦ ਦੇਣ ਅਤੇ ਗਲਾ ਕਟੱਣ ਦੀਆਂ ਖ਼ਬਰਾਂ ਤੇ ਸਥਾਨਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement