ਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖ
Published : Oct 21, 2023, 9:16 am IST
Updated : Oct 21, 2023, 9:16 am IST
SHARE ARTICLE
Sikh
Sikh

ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ ਹੋਇਆ।

ਵਾਸ਼ਿੰਗਟਨ (ਡੀ.ਸੀ.), 20 ਅਕਤੂਬਰ: ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਨੇ ਨਫ਼ਰਤੀ ਅਪਰਾਧਾਂ ਦੇ ਅੰਕੜਿਆਂ ਦੀ ਅਪਣੀ ਸਾਲਾਨਾ ਰੀਪੋਰਟ ਜਾਰੀ ਕੀਤੀ ਹੈ ਜੋ ਕਿ 2022 ਲਈ ਅਮਰੀਕਾ ’ਚ ਵਾਪਰੇ ਨਫ਼ਰਤੀ ਅਪਰਾਧਾਂ ਬਾਰੇ ਜਾਣਕਾਰੀ ਦਿੰਦੀ ਹੈ। ਅੰਕੜਿਆਂ ਅਨੁਸਾਰ ਨਫ਼ਰਤੀ ਅਪਰਾਧ ਪੀੜਤਾਂ ਦੀ ਗਿਣਤੀ ਹੁਣ ਤਕ ਦੀ ਸੱਭ ਤੋਂ ਵੱਧ ਰੀਪੋਰਟ ਕੀਤੀ ਗਈ ਗਿਣਤੀ ਹੈ ਜੋ ਕਿ 2021 ਤੋਂ 2022 ਤਕ 7 ਫ਼ੀ ਸਦੀ ਵਧ ਗਏ।

ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ ਹੋਇਆ। ਐਫ਼.ਬੀ.ਆਈ. ਵਲੋਂ ਜਾਰੀ ਰੀਪੋਰਟ ਅਨੁਸਾਰ ਸਾਲ ਦੌਰਾਨ ਨਫ਼ਰਤੀ ਅਪਰਾਧ ਦੇ ਸਭ ਤੋਂ ਵੱਧ ਪੀੜਤ ਸਿੱਖ ਸਨ ਜਿਨ੍ਹਾਂ ਦੀ ਗਿਣਤ 198 ਸੀ। ਸਿੱਖ ਅਜੇ ਵੀ ਦੂਜੇ ਨਫ਼ਰਤੀ ਹਿੰਸਾ ਦੇ ਸਭ ਤੋਂ ਵੱਧ ਨਿਸ਼ਾਨੇ ’ਤੇ ਸਮੂਹ ਬਣੇ ਹੋਏ ਹਨ।

ਹੋਰ ਧਰਮਾਂ ਦੀ ਗੱਲ ਕਰੀਏ ਤਾਂ ਦੇਸ਼ ’ਚ 1,217 ਯਹੂਦੀ ਵਿਰੋਧੀ ਨਫ਼ਰਤੀ ਅਪਰਾਧ, 200 ਇਸਲਾਮ ਵਿਰੋਧੀ ਨਫ਼ਰਤੀ ਅਪਰਾਧ, ਅਤੇ 29 ਹਿੰਦੂ-ਵਿਰੋਧੀ ਨਫਰਤ ਅਪਰਾਧ ਹੋਏ।  2015 ’ਚ ਐਫ਼.ਬੀ.ਆਈ. ਨੇ ਸਿੱਖ ਕੁਲੀਸ਼ਨ ਦੀ ਵਕਾਲਤ ਦੇ ਨਤੀਜੇ ਵਜੋਂ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ (ਸਿੱਖ-ਵਿਰੋਧੀ, ਹਿੰਦੂ-ਵਿਰੋਧੀ, ਅਤੇ ਹੋਰਾਂ ਸਮੇਤ) ਦੀਆਂ ਹੋਰ ਸ਼੍ਰੇਣੀਆਂ ਬਾਰੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ।   

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement