ਮਿਸਰ-ਗਾਜ਼ਾ ਸਰਹੱਦ ਖੁੱਲ੍ਹਣ ਤੋਂ ਬਾਅਦ ਫਲਸਤੀਨੀਆਂ ਲਈ ਬਹੁਤ ਜ਼ਰੂਰੀ ਮਦਦ ਦਾ ਪ੍ਰਵਾਹ ਸ਼ੁਰੂ 
Published : Oct 21, 2023, 3:10 pm IST
Updated : Oct 21, 2023, 3:10 pm IST
SHARE ARTICLE
Rafah Border
Rafah Border

ਹਮਾਸ ਵਲੋਂ ਇਕ ਅਮਰੀਕੀ ਔਰਤ ਅਤੇ ਉਸ ਦੀ ਨਾਬਾਲਗ ਬੇਟੀ ਰਿਹਾਅ, ਇਜ਼ਰਾਈਲ ਅਤੇ ਫਲਸਤੀਨੀ ਅਤਿਵਾਦੀਆਂ ਵਿਚਕਾਰ ਗੋਲੀਬਾਰੀ

ਰਾਫ਼ਾ (ਗਾਜ਼ਾ ਪੱਟੀ): ਮਿਸਰ ਅਤੇ ਗਾਜ਼ਾ ਵਿਚਕਾਰ ਦੀ ਸਰਹੱਦ ਸਨਿਚਰਵਾਰ ਨੂੰ ਖੋਲ੍ਹ ਦਿਤੀ ਗਈ ਜਿਸ ਤੋਂ ਬਾਅਦ ਇਜ਼ਰਾਈਲੀ ਘੇਰਾਬੰਦੀ ਵਾਲੇ ਇਲਾਕੇ ’ਚ ਭੋਜਨ, ਦਵਾਈਆਂ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਫਲਸਤੀਨੀਆਂ ਲਈ ਮਦਦ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ। ਗਾਜ਼ਾ ਜਾਣ ਲਈ 200 ਤੋਂ ਵੱਧ ਟਰੱਕ ਲਗਭਗ 3 ਹਜ਼ਾਰ ਟਨ ਮਦਦ ਸਮੱਗਰੀ ਲਈ ਕਈ ਦਿਨਾਂ ਤੋਂ ਸਰਹੱਦ ’ਤੇ ਖੜੇ ਸਨ। ਐਸੋਸੀਏਟਡ ਪ੍ਰੈੱਸ (ਏ.ਪੀ.) ਦੇ ਇਕ ਪੱਤਰਕਾਰਾਂ ਨੇ ਇਨ੍ਹਾਂ ਟਰੱਕਾਂ ਨੂੰ ਅੰਦਰ ਫਲਸਤੀਨ ’ਚ ਦਾਖ਼ਲ ਹੁੰਦਿਆਂ ਵੇਖਿਆ। 

ਹਮਾਸ ਦੇ ਅਤਿਵਾਦੀਆਂ ਵਲੋਂ ਦਖਣੀ ਇਜ਼ਰਾਈਲ ਦੇ ਸ਼ਹਿਰਾਂ ’ਤੇ ਸੱਤ ਅਕਤੂਬਰ ਨੂੰ ਹਮਲੇ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਘੇਰਾਬੰਦੀ ਕਰ ਦਿਤੀ ਅਤੇ ਕਈ ਜਵਾਬੀ ਹਮਲੇ ਕੀਤੇ। ਦਿਨਾਂ ’ਚ ਇਕ ਵਾਰੀ ਭੋਜਨ ਕਰਨ ਲਈ ਮਜਬੂਰ ਅਤੇ ਪੀਣਯੋਗ ਪਾਣੀ ਦੀ ਕਮੀ ਨਾਲ ਜੂਝ ਰਹੇ ਗਾਜ਼ਾ ’ਚ ਕਈ ਲੋਕ ਮਦਦ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੰਬਾਬੀ ’ਚ ਵੱਡੀ ਗਿਣਤੀ ’ਚ ਜ਼ਖ਼ਮੀ ਲੋਕ ਦਾ ਇਲਾਜ ਕਰ ਰਹੇ ਹਸਪਤਾਲ ਮੁਲਾਜ਼ਮਾਂ ਨੂੰ ਵੀ ਇਲਾਜ ਸਪਲਾਈ ਅਤੇ ਜਨਰੇਟਰਾਂ ਲਈ ਫ਼ਿਊਲ ਦੀ ਤੁਰਤ ਜ਼ਰੂਰਤ ਸੀ। 

ਸੈਂਕੜੇ ਵਿਦੇਸ਼ੀ ਨਾਗਰਿਕ ਵੀ ਜੰਗ ਵਿਚਕਾਰ ਗਾਜ਼ਾ ਤੋਂ ਮਿਸਰ ਜਾਣ ਲਈ ਸਰਹੱਦ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਹਮਾਸ ਵਲੋਂ ਇਕ ਅਮਰੀਕੀ ਔਰਤ ਅਤੇ ਉਸ ਦੀ ਨਾਬਾਲਗ ਬੇਟੀ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਸਨਿਚਰਵਾਰ ਨੂੰ ਇਜ਼ਰਾਈਲ ਅਤੇ ਫਲਸਤੀਨੀ ਅਤਿਵਾਦੀਆਂ ਵਿਚਕਾਰ ਗੋਲੀਬਾਰੀ ਹੋਈ। 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement