
Italy News : ਪੰਜਾਬਣ ਨੇ ਹਾਸਿਲ ਕੀਤਾ ਬੱਸ ਦਾ ਡਰਾਈਵਿੰਗ ਲਾਇਸੈਂਸ
Italy News : ਸੈਂਟਰਲ ਇਟਲੀ ਦੇ ਤੋਸਕਾਨਾ ਸੂਬੇ ’ਚ ਸ਼ਥਿਤ ਪੀਜਾ ਸ਼ਹਿਰ ਨੇੜੇ ਰਹਿਣ ਵਾਲੀ ਪੰਜਾਬਣ ਲੜਕੀ ਰਾਜਦੀਪ ਕੌਰ ਨੇ ਸਖਤ ਮਿਹਨਤ ਅਤੇ ਲਗਨ ਸਦਕਾ ਡਰਾਇਵਿੰਗ ਦੇ ਖੇਤਰ ਵਿੱਚ ਕਠਿਨ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋਇਆ ਇੱਥੇ ਬੱਸ ਚਲਾਉਣ ਦਾ ਇਟਾਲੀਅਨ ਲਾਇਸੈਂਸ ਹਾਸਿਲ ਕੀਤਾ ਹੈ। ਹੁਣ ਉਹ ਇਟਲੀ ਦੀ ਨਾਮਵਰ ਕੰਪਨੀ "ਦਾਂਤੀ" ਵਿਚ ਬਤੌਰ ਬੱਸ ਡਰਾਈਵਰ ਦੇ ਤੌਰ ਨੌਕਰੀ ਹਾਸਿਲ ਕਰਕੇ ਸੇਵਾਵਾਂ ਨਿਭਾਅ ਰਹੀ ਹੈ। ਪਿਛੋਕੜ ਤੋਂ ਰਾਜਦੀਪ ਕੌਰ ਜਲੰਧਰ ਜ਼ਿਲ੍ਹੇ ਦੇ ਪਿੰਡ ਜੱਲੋਵਾਲ ਕਾਲਾ ਬੱਕਰਾ ਨਾਲ਼ ਸਬੰਧਿਤ ਹੈ। ਵਿਆਹ ਉਪਰੰਤ ਸਾਲ 2012 ਵਿਚ ਆਪਣੇ ਪਤੀ ਕੁਲਵਿੰਦਰ ਸਿੰਘ ਨਾਲ਼ ਇਟਲੀ ਚਲੇ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਦੀਪ ਕੌਰ ਨੇ ਦੱਸਿਆ ਕਿ ਬੱਸ ਦੇ ਲਾਇਸੈਂਸ ਦੀ ਪੜ੍ਹਾਈ ਉਸ ਨੇ ਇਟਲੀ ਦੇ ਪ੍ਰਸਿੱਧ ਪੰਜਾਬੀ ਡਰਾਈਵਿੰਗ ਸਕੂਲ "ਮਨਜੀਤ ਡਰਾਈਵਿੰਗ ਸਕੂਲ ਇਟਲੀ" ਕੋਲੋਂ ਹਸਿਲ ਕੀਤੀ ਹੈ।ਇਸ ਲਈ ਕੋਚ ਮਨਜੀਤ ਸਿੰਘ ਦਾ ਦਿਲੋਂ ਧੰਨਵਾਦ ਵੀ ਕਰਦੀ ਹੈ। ਅੱਜ ਉਸ ਨੂੰ ਆਪਣੇ ਮੁਕਾਮ ਤੇ ਪਹੁੰਚ ਕੇ ਅਥਾਂਹ ਖੁਸ਼ੀ ਮਹਿਸੂਸ ਹੋ ਰਹੀ ਹੈ। ਰਾਜਦੀਪ ਕੌਰ ਨੇ ਇਹ ਵੀ ਦੱਸਿਆ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਅੰਦਰ ਲੜਕਿਆਂ ਨਾਲੋਂ ਘੱਟ ਨਹੀ ਹਨ। ਇਸ ਲਈ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ।
(For more news apart from Rajdeep Kaur, who belongs to Jallowal village of Jalandhar, started driving a bus in Italy News in Punjabi, stay tuned to Rozana Spokesman)