
ਰਿਕਟਰ ਪੈਮਾਨੇ 'ਤੇ 5.6 ਨਾਪੀ ਗਈ ਭੂਚਾਲ ਦੀ ਤੀਬਰਤਾ
ਜਕਾਰਤਾ: ਇੰਡੋਨੇਸ਼ੀਆ 'ਚ ਸੋਮਵਾਰ ਨੂੰ 5.6 ਤੀਬਰਤਾ ਦੇ ਭੂਚਾਲ ਨੇ 46 ਲੋਕਾਂ ਦੀ ਜਾਨ ਲੈ ਲਈ ਅਤੇ ਕਰੀਬ 700 ਲੋਕ ਜ਼ਖਮੀ ਹਨ। ਰਾਜਧਾਨੀ ਜਕਾਰਤਾ ਸਮੇਤ ਆਸਪਾਸ ਦੇ ਇਲਾਕਿਆਂ 'ਚ ਲੋਕ ਡਰ ਕਾਰਨ ਘਰਾਂ ਤੋਂ ਬਾਹਰ ਆ ਗਏ। ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਇੱਕ ਨਿਊਜ਼ ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਜਾਵਾ ਦੇ ਸਿਆਨਜੂਰ 'ਚ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸੇ ਹਸਪਤਾਲ 'ਚ ਚਾਰ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਬੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।