ਪੰਜਾਬੀ ਨੌਜਵਾਨਾਂ ਨੇ ਓਨਟਾਰੀਓ ਵਿਧਾਨ ਸਭਾ ਦੇ ਬਾਹਰ ਲਾਇਆ ਧਰਨਾ
Youth Protest After Canada Returns Immigration Applications Latest News in Punjabi ਕੈਨੇਡਾ : ਕੈਨੇਡਾ ਵਿਚ PR ਦੇ ਇੱਛੁਕ ਪੰਜਾਬੀ ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ ਹੈ। ਕੈਨੇਡਾ ਵਿਚ ਇਮੀਗ੍ਰੇਸ਼ਨ ਅਰਜ਼ੀਆਂ ਵਾਪਸ ਕਰਨ ਤੋਂ ਬਾਅਦ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪੰਜਾਬੀ ਨੌਜਵਾਨਾਂ ਨੇ ਓਨਟਾਰੀਓ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਦਿੱਤਾ ਹੈ।
ਓਨਟੇਰਿਓ ਪ੍ਰੋਵਿੰਸ ਵਲੋਂ 2600 ਇਮੀਗ੍ਰੇਸ਼ਨ ਅਰਜ਼ੀਆਂ ਵਾਪਸ ਕਰਨ ਤੋਂ ਬਾਅਦ ਓਨਟੇਰਿਓ ਲਜਿਸਲੇਚਰ (ਓਨਟਾਰੀਓ ਸੂਬੇ ਦੀ ਵਿਧਾਨ ਸਭਾ) ਦੇ ਬਾਹਰ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਓਨਟਾਰੀਓ ਸਰਕਾਰ ਨੇ ਉਨ੍ਹਾਂ ਦੇ ਪੀ.ਆਰ. ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿਤਾ ਹੈ। ਓਨਟੇਰੀਓ ਪ੍ਰੋਵਿੰਸ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ ਕਰਨ ਅਤੇ ਅਰਜ਼ੀਆਂ ਵਾਪਸ ਕਰਨ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਵੱਲੋਂ ਇਸ ਫ਼ੈਸਲੇ ਵਿਰੁੱਧ ਓਨਟੇਰੀਓ ਵਿਧਾਨ ਸਭਾ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕੈਨੇਡਾ ਸਰਕਾਰ ਦੇ ਫਾਈਲਾਂ ਵਾਪਸ ਕਰਨ ਦੇ ਫ਼ੈਸਲੇ ਦੇ ਵਿਰੁਧ ਪੰਜਾਬੀ ਨੌਜਵਾਨ ਡਟੇ ਹੋਏ ਹਨ। ਇਸ ਦੌਰਾਨ ਵਿਰੋਧੀ ਧਿਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦਿੱਤਾ। ਵਿਰੋਧੀ ਧਿਰ ਆਗੂ ਮੈਰਿਟ ਸਟਾਈਲਜ਼ ਨੇ ਸਰਕਾਰ ਨੂੰ ਇਸ ਫ਼ੈਸਲੇ ਵਿਰੁਧ ਘੇਰਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਰਜ਼ੀਆਂ ’ਤੇ ਮੁੜ ਵਿਚਾਰ ਦਾ ਭਰੋਸਾ ਮਿਲਣ ਉੁਪਰੰਤ ਹੀ ਪ੍ਰਦਰਸ਼ਨ ਖ਼ਤਮ ਕਰਾਂਗੇ।
