7 ਵਿਅਕਤੀਆਂ ਨੂੰ RAB ਨੇ ਅਤੇ 3 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਢਾਕਾ : ਬੰਗਲਾਦੇਸ਼ ਦੇ ਮੈਮਨਸਿੰਘ ’ਚ 27 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਹੱਤਿਆ ਦੇ ਮਾਮਲੇ ’ਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਪਿਡ ਬਟਾਲੀਅਨ ਨੇ ਸੱਤ ਸ਼ੱਕੀਆਂ ਨੂੰ ਫੜਿਆ ਜਦਕਿ ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਿਸ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਮੈਮਨਸਿੰਘ ਹਿੰਦੂ ਨੌਜਵਾਨ ਦੀ ਕੁੱਟਮਾਰ ਅਤੇ ਹੱਤਿਆ ਦੇ ਮਾਮਲੇ ’ਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਮੁਹੰਮਦ ਲਿਮੋਨ ਸਰਕਾਰ, ਮੁਹੰਮਦ ਤਾਰਿਕ ਹੁਸੈਨ, ਮੁਹੰਮਦ ਮਾਨਿਕ ਮੀਆਂ, ਇਰਸ਼ਾਦ ਅਲੀ, ਨਿਜੁਮ ਉਦੀਨ, ਆਲਮਗੀਰ ਹੁਸੈਨ ਅਤੇ ਮੁਹੰਮਦ ਮਿਰਾਜ ਹੁਸੈਨ ਅਕਾਨ ਨੂੰ ਆਰ.ਏ.ਬੀ. ਨੇ ਗ੍ਰਿਫ਼ਤਾਰ ਕੀਤਾ ਜਦਿਕ ਤਿੰਨ ਹੋਰ ਸ਼ੱਕੀਆਂ ਨੂੰ ਮੁਹੰਮਦ ਅਜਮੋਲ ਹਸਨ ਸਗੀਰ, ਮੁਹੰਮਦ ਸ਼ਾਹੀਨ ਮੀਆਂ ਅਤੇ ਮੁਹੰਮਦ ਨਜਮੁਲ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕੀਤਾ।
