
ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਲੰਗੋਟੇ ਕਸ ਲਏ ਹਨ.......
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਲੰਗੋਟੇ ਕਸ ਲਏ ਹਨ। ਪਿਛਲੇ ਦਿਨੀਂ ਭਾਰਤੀ ਮੂਲ ਦੀ ਇੱਕ ਮੈਂਬਰ ਨੇ ਐਲਾਨ ਕੀਤਾ ਸੀ ਕਿ ਉਹ 2020 'ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲੜੇਗੀ। ਅੱਜ ਇੱਕ ਹੋਰ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕਰ ਦਿਤਾ ਹੈ ਕਿ ਉਹ ਰਾਸ਼ਟਰਪਤੀ ਦੀ ਚੋਣ ਲੜੇਗੀ। ਇਸ ਵਾਰ ਇਸ ਪਦ ਲਈ ਕਈ ਬੀਬੀਆਂ ਦੇ ਮੈਦਾਨ 'ਚ ਉਤਰਨ ਦੇ ਆਸਾਰ ਹਨ। (ਪੀਟੀਆਈ)