ਪਾਕਿ 'ਚ ਵਕੀਲਾਂ ਤੇ ਵਪਾਰੀਆਂ ਦਾ ਰੋਸ ਪ੍ਰਦਰਸ਼ਨ
Published : Jan 22, 2019, 3:14 pm IST
Updated : Jan 22, 2019, 3:14 pm IST
SHARE ARTICLE
Protests of lawyers and traders in Pakistan
Protests of lawyers and traders in Pakistan

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਸ਼ਹਿਰ ਵਿਚ ਸ਼ਨੀਵਾਰ ਨੂੰ ਹੋਏ ਫਰਜ਼ੀ ਪੁਲਸ ਮੁਕਾਬਲੇ ਨੂੰ ਲੈ ਕੇ ਪੂਰੇ ਸੂਬੇ ਵਿਚ ਗੁੱਸਾ ਹੈ.......

ਲਾਹੌਰ  : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਸ਼ਹਿਰ ਵਿਚ ਸ਼ਨੀਵਾਰ ਨੂੰ ਹੋਏ ਫਰਜ਼ੀ ਪੁਲਸ ਮੁਕਾਬਲੇ ਨੂੰ ਲੈ ਕੇ ਪੂਰੇ ਸੂਬੇ ਵਿਚ ਗੁੱਸਾ ਹੈ। ਸੋਮਵਾਰ ਨੂੰ ਸੂਬੇ ਵਿਚ ਵਕੀਲਾਂ ਅਤੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਬਹਾਵਲਪੁਰ, ਬਹਿਵਲਪੁਰਨਗਰ, ਮੁਜ਼ੱਫਰਗੜ੍ਹ, ਬੇਹਾਰੀ, ਖਾਨੇਵਾਲ ਅਤੇ ਡੇਰਾ ਗਾਜ਼ੀ ਖਾਨ ਵਿਚ ਬਾਰ ਐਸੋਸੀਏਸ਼ਨ ਨੇ ਮੁਕਾਬਲੇ ਵਿਚ ਹੋਈਆਂ ਮੌਤਾਂ ਵਿਰੁੱਧ ਹੜਤਾਲ ਕੀਤੀ। ਕਮਾਲੀਆ, ਟੋਭਾ ਟੇਕ ਸਿੰਘ ਵਿਚ ਵੀ ਹੜਤਾਲ ਕੀਤੀ ਗਈ। ਵਕੀਲ ਮੁਕਾਬਲੇ ਵਿਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

ਪੇਸ਼ਾਵਰ ਵਿਚ ਵੀ ਵਕੀਲ ਖੈਬਰ ਪਖਤੂਨਖਵਾ ਬਾਰ ਕੌਂਸਲ ਦੀ ਅਪੀਲ 'ਤੇ ਹਾਈ ਕੋਰਟ ਅਤੇ ਸਥਾਨਕ ਅਦਾਲਤਾਂ ਦੀ ਕਾਰਵਾਈ ਦਾ ਬਾਈਕਾਟ ਕਰ ਰਹੇ ਹਨ। ਬੁਰੇਵਾਲਾ ਅਤੇ ਬੇਹਾਰੀ ਵਿਚ ਵਪਾਰੀਆਂ ਨੇ ਹੜਤਾਲ ਕੀਤੀ ਹੋਈ ਹੈ। ਗੌਰਤਲਬ ਹੈ ਕਿ ਸਾਹੀਵਾਲ ਵਿਚ ਸ਼ਨੀਵਾਰ ਨੂੰ ਹੋਏ ਕਥਿਤ ਮੁਕਾਬਲੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਸੰਗਠਨ ਦਾਏਸ਼ ਦੇ ਕਮਾਂਡਰ ਸਮੇਤ ਤਿੰਨ ਹੋਰ ਨੂੰ ਢੇਰ ਕਰ ਦਿਤਾ।

ਘਟਨਾ ਦੇ ਚਸ਼ਮਦੀਦਾਂ ਅਤੇ ਤਿੰਨ ਬੱਚਿਆਂ ਨੇ ਸੀ.ਟੀ.ਡੀ. ਦੇ ਦਾਅਵੇ ਦੇ ਉਲਟ ਕਿਹਾ ਕਿ ਮੁਕਾਬਲੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਨੂੰ ਗੋਲੀ ਮਾਰੀ ਗਈ।   ਚਸ਼ਮਦੀਦਾਂ ਅਨੁਸਾਰ ਕਾਰ ਵਿਚ ਬੈਠੇ ਲੋਕਾਂ ਨੇ ਅਧਿਕਾਰੀਆਂ 'ਤੇ ਗੋਲੀਆਂ ਨਹੀਂ ਚਲਾਈਆਂ ਅਤੇ ਨਾ ਹੀ ਕਾਰ ਵਿਚੋਂ ਵਿਸਫ਼ੋਟਕ ਬਰਾਮਦ ਕੀਤੇ ਗਏ। ਪੰਜਾਬ ਦੇ ਮੁਖ ਮੰਤਰੀ ਉਸਮਾਨ ਬੁਜ਼ਦਾਰ ਦੇ ਆਦੇਸ਼ 'ਤੇ ਇਸ ਮੁਕਾਬਲੇ ਵਿਚ ਸ਼ਾਮਲ ਸੀ.ਟੀ.ਡੀ. ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।              (ਪੀਟੀਆਈ)

Location: Pakistan, Punjab, Lahore

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement