ਇਰਾਨ ਨੇ ਮੁੜ ਪਾਇਆ ਟਰੰਪ ਦੇ 'ਸਿਰ' ਦਾ ਮੁੱਲ! ਸੰਸਦ 'ਚ ਕੀਤਾ ਇਹ ਐਲਾਨ!
Published : Jan 22, 2020, 5:51 pm IST
Updated : Feb 1, 2020, 12:44 pm IST
SHARE ARTICLE
file photo
file photo

ਕੇਰਮਾਨ ਦੇ ਲੋਕਾਂ ਵਲੋਂ ਹੋਵੇਗਾ ਇਨਾਮ

ਤਹਿਰਾਨ : ਇਰਾਨ ਅਤੇ ਅਮਰੀਕਾ ਵਿਚਾਲੇ ਵਧਿਆ ਤਣਾਅ ਭਾਵੇਂ ਇਕ ਵਾਰ ਘੱਟ ਗਿਆ ਹੈ ਪਰ ਅੰਦਰ-ਖਾਤੇ ਦੋਵਾਂ ਦੇਸ਼ਾਂ ਵਿਚਾਲੇ ਕਸੀਦਗੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਅਮਰੀਕਾ ਵਲੋਂ ਏਅਰ ਸਟਰਾਈਕ ਕਰ ਕੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੁੱਸੇ ਤੇ ਬਦਲੇ ਭਾਵਨਾ ਤਹਿਤ ਉਸਲ-ਵੱਟੇ ਲੈ ਲਿਆ ਹੈ।

PhotoPhoto

ਇਸੇ ਤਹਿਤ ਇਰਾਨ ਦੇ ਇਕ ਸੰਸਦ ਮੈਂਬਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਾਰਨ ਲਈ 21 ਕਰੋੜ ਰੁਪਏ ਦੇ ਇਨਾਮ ਰੱਖਿਆ ਹੈ। ਇਰਾਨ ਦੇ ਕਹਿਨੁਜ਼ ਸ਼ਹਿਰ ਦੇ ਸਾਂਸਦ ਅਹਿਮਦ ਹਾਮਜੇ ਦਾ ਕਹਿਣਾ ਹੈ ਕਿ ਇਹ ਇਨਾਮ ਕੇਰਮਾਨ ਦੇ ਲੋਕਾਂ ਵਲੋਂ ਹੋਵੇਗਾ। ਕਾਬਲੇਗੌਰ ਹੈ ਕਿ ਕੇਰਮਾਨ ਉਹੀ ਇਲਾਕੇ ਹੈ ਜਿੱਥੇ ਜਨਰਲ ਸੁਲੇਮਾਨੀ ਨੂੰ ਦਫ਼ਨ ਕੀਤਾ ਗਿਆ ਸੀ।

PhotoPhoto

ਹਾਮਜੇ ਨੇ ਸੰਸਦ 'ਚ ਸੁਝਾਅ ਦਿਤਾ ਕਿ ਇਰਾਨ ਨੂੰ ਅਪਣੀ ਰੱਖਿਆ ਲਈ ਪਰਮਾਣੂ ਹਥਿਆਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਹਥਿਆਰ ਹੋਣ ਦੀ ਸੂਰਤ ਵਿਚ ਅੱਜ ਅਸੀਂ ਵਧੇਰੇ ਸੁਰੱਖਿਅਤ ਹੁੰਦੇ।

PhotoPhoto

ਉਨ੍ਹਾਂ ਕਿਹਾ ਕਿ ਹੁਣ ਸਾਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਪਰਮਾਣੂ ਹਥਿਆਰ ਲੈ ਕੇ ਜਾਣ ਦੇ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਸਾਡਾ ਹੱਕ ਹੈ, ਜਿਸ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ।

PhotoPhoto

ਇਸੇ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਰੋਬ੍ਰਟ ਵੁੱਡ ਨੇ ਹਮਜੇ ਦੇ ਬਿਆਨ 'ਤੇ ਇਤਰਾਜ਼ ਪ੍ਰਗਟਾਇਆ ਹੈ। ਜੈਨੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਰਾਨ ਵਲੋਂ ਦਿਤੇ ਜਾ ਰਹੇ ਬਿਆਨ ਉਸ ਦੇ ਸਾਸ਼ਨ ਦਾ ਅਤਿਵਾਦੀ ਚਿਹਰਾ ਦਰਸਾਉਂਦੇ ਹਨ।

PhotoPhoto

ਉਨ੍ਹਾਂ ਕਿਹਾ ਕਿ ਇਰਾਨ ਦੇ ਬਿਆਨ ਘਟੀਆ ਕਿਸਮ ਦੇ ਹਨ। ਉਨ੍ਹਾਂ ਕਿਹਾ ਕਿ ਅਧਿਆਤਮਕ ਰਾਜ ਨੂੰ ਅਪਣੇ ਅਜਿਹੇ ਵਤੀਰੇ ਨੂੰ ਛੇਤੀ ਤੋਂ ਛੇਤੀ ਬਦਲ ਲੈਣਾ ਚਾਹੀਦਾ ਹੈ।

Location: Iran, Teheran, Teheran

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement