
ਡਰਾਇਵਰ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਖਾਸ ਰੋਲ ਅਦਾ ਕਰਦੇ ਹਨ ਡਰਾਇਵਰਾਂ ਬਿਨਾ ਕਿਸੇ ਵੀ ਦੇਸ਼ ਦੀ ਰੋਜਾਨਾਂ ਜਿੰਦਗੀ ਦੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ....
ਟੋਰਾਂਟੋ : ਡਰਾਇਵਰ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਖਾਸ ਰੋਲ ਅਦਾ ਕਰਦੇ ਹਨ ਡਰਾਇਵਰਾਂ ਬਿਨਾ ਕਿਸੇ ਵੀ ਦੇਸ਼ ਦੀ ਰੋਜਾਨਾਂ ਜਿੰਦਗੀ ਦੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ ਇਸੇ ਤਰਾਂ ਸਰਦ ਰੁੱਤ ਦੌਰਾਨ ਅਮਰੀਕਾ-ਕੈਨੇਡਾ ਵਿਚ ਠੰਡ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਅਜਿਹੇ ਵਿਚ ਕੈਨੇਡਾ ਦੀਆਂ ਸੜਕਾਂ 'ਤੇ ਬਰਫ ਇਸ ਤਰ੍ਹਾਂ ਜੰਮ ਜਾਂਦੀ ਹੈ ਕਿ ਉਥੇ ਤੁਰਨਾ ਤੱਕ ਮੁਸ਼ਕਲ ਹੋ ਜਾਂਦਾ ਹੈ।
Canada Drivers
ਜਿਸ ਨੂੰ ਸਾਫ ਕਰਨ ਲਈ ਸੈਂਕੜੇ ਟਰੱਕ ਡਰਾਈਵਰਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਜਿਨ੍ਹਾਂ ਸਦਕਾ ਭਾਰੀ ਤੋਂ ਭਾਰੀ ਬਰਫਬਾਰੀ ਦੌਰਾਨ ਵੀ ਲੋਕ ਸ਼ਹਿਰ ਦੀਆਂ ਸੜਕਾਂ 'ਤੇ ਆਪਣੇ ਵਾਹਨ ਦੌੜਾਉਂਦੇ ਹਨ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਨੂੰ ਟਰੱਕ ਡਰਾਈਵਰਾਂ ਦਾ ਇਕ ਖਾਸ ਵਜੂਦ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਭਰ ਵਿਚ ਬਰਫਬਾਰੀ ਤੋਂ ਬਾਅਦ ਗੱਡੀਆਂ ਤੇ ਘਰਾਂ 'ਚ ਜੰਮੀ ਬਰਫ ਨੂੰ ਜੰਗੀ ਪੱਧਰ 'ਤੇ ਹਟਾਉਣ ਦਾ ਕੰਮ ਕੀਤਾ ਜਾਂਦਾ ਹੈ, ਜਿਸ ਵਿਚ ਸੂਬਾਈ ਸਰਕਾਰਾਂ ਨੂੰ ਕਰੋੜਾਂ ਡਾਲਰ ਤੱਕ ਖਰਚ ਕਰਨੇ ਪੈਂਦੇ ਹਨ।
Canada
ਇਕ ਰਿਪੋਰਟ ਮੁਤਾਬਕ ਇਕੱਲੇ ਮਾਂਟਰੀਅਲ ਸੂਬੇ ਦੀਆਂ 10,000 ਕਿਲੋਮੀਟਰ ਲੰਬੀਆਂ ਸੜਕਾਂ 'ਤੇ ਜੰਮੀ ਬਰਫ ਹਟਾਉਣ ਵਿਚ 3000 ਵਰਕਰਾਂ ਦੀ ਫੌਜ ਲਗਾਈ ਜਾਂਦੀ ਹੈ, ਜਿਸ ਵਿਚ ਹਰੇਕ ਸਾਲ 16.5 ਕਰੋੜ ਡਾਲਰ (ਲਗਭਗ 8,86,97,13,195 ਭਾਰਤੀ ਰੁਪਏ) ਦਾ ਖਰਚ ਆਉਂਦਾ ਹੈ। ਪਿਛਲੇ ਹਫਤੇ ਆਏ ਕਿਸੇ ਤੂਫਾਨ ਤੋਂ ਬਾਅਦ ਸੜਕਾਂ 'ਤੇ ਖਿੱਲਰੀ ਬਰਫ ਨੂੰ ਇਕੱਠਾ ਕਰਕੇ ਸ਼ਹਿਰ ਵਿਚ ਵੱਖ-ਵੱਖ ਥਾਈਂ 29 ਵੱਡੇ ਡੰਪ ਬਣਾਏ ਗਏ।
Canada
ਸੂਬੇ ਵਿਚ ਇੰਨੀ ਬਰਫ ਪੈਂਦੀ ਹੈ ਕਿ ਇਕੋ ਸਰਦ ਰੁੱਤ ਵਿਚ ਤਕਰੀਬਨ 3 ਲੱਖ ਟਰੱਕ ਭਰ ਜਾਂਦੇ ਹਨ। ਸ਼ਹਿਰ ਦੇ ਬੁਲਾਰੇ ਫਿਲਿਪ ਸਬੌਰਨ ਨੇ ਕਿਹਾ ਕਿ ਅਜਿਹੇ ਮੌਕਿਆਂ 'ਤੇ ਵੱਡੇ ਆਪ੍ਰੇਸ਼ਨ ਚਲਾਏ ਜਾਂਦੇ ਹਨ। ਸਿਰਫ ਇੰਨਾ ਹੀ ਨਹੀਂ ਮਾਂਟਰੀਅਲ ਸੂਬੇ ਨੂੰ ਹਰ ਸਾਲ 2 ਲੱਖ ਟਨ ਲੂਣ ਵੀ ਖਰੀਦਣਾ ਪੈਂਦਾ ਹੈ, ਜਿਸ ਨੂੰ ਬੱਜਰੀ ਨਾਲ ਮਿਲਾ ਕੇ ਸੜਕਾਂ 'ਤੇ ਵਿਛਾਇਆ ਜਾਂਦਾ ਹੈ ਤੇ ਉਪਰ ਬੁਲਡੋਜ਼ਰ ਚਲਾਇਆ ਜਾਂਦਾ ਹੈ।