
ਪੰਚਾਇਤ ਵਿਚ ਸ਼ਾਮਲ ਵੱਡੀ ਗਿਣਤੀ ਸਥਾਨਕ ਵਾਸੀਆਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ
ਸਿਡਨੀ : ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਗੂਜ ਹੁਣ ਵਿਦੇਸ਼ਾਂ ਵਿਚ ਵੀ ਪੈਣੀ ਸ਼ੁਰੂ ਹੋ ਗਈ ਹੈ। 26 ਜਨਵਰੀ ਤੋਂ ਬਾਅਦ ਸ਼ੁਰੂ ਹੋਈ ਮਹਾਂ ਪੰਚਾਇਤਾਂ ਦੀ ਲੜੀ ਦਾ ਘੇਰਾ ਹੁਣ ਸੱਤ ਸਮੁੰਦਰ ਪਾਰ ਤਕ ਫੈਲ ਗਿਆ ਹੈ। ਇਸੇ ਤਹਿਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਮਹਾਂਪੰਚਾਇਤਾਂ ਦੀ ਸ਼ੁਰੂਆਤ ਹੋਈ ਹੈ। ਸਿਡਨੀ ਦੇ ਬਲੈਕਟਾਊਨ ਸ਼ਹਿਰ ਵਿਚ ਸਵੇਰੇ 10 ਵਜੇ ਤੋਂ 3:00 ਵਜੇ ਤੱਕ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਪਹੁੰਚ ਲੋਕਾਂ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਭਾਰਤ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।
Mahapanchayat
ਮਹਾਂਪੰਚਾਇਤ ਵਿਚ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਰਾਜਸਥਾਨ ਨਾਲ ਸਬੰਧਤ ਆਗੂਆਂ ਤੋਂ ਇਲਾਵਾ ਆਸਟ੍ਰੇਲੀਆ ਦੇ ਗੋਰੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਮਹਾਂਪੰਚਾਇਤ ਦੇ ਪ੍ਰਬੰਧ ਕੋਵਿਡ ਦੀਆਂ ਹਦਾਇਤਾਂ ਦੀਆਂ ਪਾਲਨਾ ਕਰਦੇ ਹੋਏ ਕੀਤੇ ਗਏ ਸਨ।
Mahapanchayat
ਭਾਰਤ ਤੋਂ ਵੀਡਿਓ ਕਾਨਫਰੰਸ ਨਾਲ ਜੁੜੇ ਆਗੂ : ਭਾਰਤ ਦੇ ਕਿਸਮ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਕੁਲਦੀਪ ਸਿੰਘ ਧਮੜੈਤ ਅਤੇ ਜਗਸੀਰ ਸਿੰਘ ਜੱਗੀ ਭਾਰਤ ਸਿਡਨੀ ਵਿੱਚ ਹੋ ਰਹੀ ਮਹਾਂਪੰਚਾਇਤ ਨਾਲ ਜੁੜੇ ਪਰ ਉਹਨਾਂ ਨਾਲ ਤਕਨੀਕੀ ਕਾਰਨਾਂ ਕਰਕੇ ਪੂਰੀ ਤਰਾਂ ਰਾਬਤਾ ਨਹੀਂ ਕਾਇਮ ਹੋ ਸਕਿਆ। ਇਸ ਦੌਰਾਨ ਉਹਨਾਂ ਨੇ ਪ੍ਰਬੰਧਕਾਂ ਅਤੇ ਇਸ ਸ਼ਾਮਲ ਹੋਏ ਲੋਕਾਂ ਨੂੰ ਸਾਥ ਦੇਣ ਲਈ ਧੰਨਵਾਦ ਕੀਤਾ।
Mahapanchayat
ਮਹਾਂਪੰਚਾਇਤ ਵਿਚ ਸ਼ਾਮਲ ਹੋਏ ਛੋਟੇ ਬੱਚਿਆਂ ਨੇ 'ਨੋ ਫਾਰਮਰ ਨੋ ਫੂਡ' ਦੇ ਬੈਨਰਾਂ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਮਹਾਂਪੰਚਾਇਤ ਵਿਚ ਸਥਾਨਕ ਲੋਕਾਂ ਦੇ ਨਾਲ ਨਾਲ ਭਾਰਤੀ ਭਾਈਚਾਰੇ ਦਾ ਏਕਾ ਵੀ ਦੇਖਣ ਨੂੰ ਮਿਲਿਆ। ਸਮਾਗਮ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਅਤੇ ਰਾਜਸਥਾਨ ਦੇ ਪਿਛੋਕੜ ਨਾਲ ਸੰਬੰਧਤ ਲੋਕ ਵੀ ਸ਼ਾਮਲ ਹੋਏ। ਮਹਾਂਪੰਚਾਇਤ ਦੇ ਆਯੋਜਨ ਵਿਚ ਅਮਰ ਸਿੰਘ, ਕੁਲਵਿੰਦਰ ਬਦੇਸ਼ਾ, ਚਰਨਜੀਤ ਸਿੰਘ, ਜਸਬੀਰ ਸਿੰਘ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।