ਰੂਸ-ਯੂਕਰੇਨ ਜੰਗ 'ਤੇ ਬੋਲੇ ਡੋਨਾਲਡ ਟਰੰਪ, ਕਿਹਾ-ਅਸੀਂ ਜੰਗ ਨੂੰ ਰੋਕਣਾ ਚਾਹੁੰਦੇ ਹਾਂ
Published : Feb 22, 2025, 7:17 am IST
Updated : Feb 22, 2025, 9:26 am IST
SHARE ARTICLE
Donald Trump spoke on Russia-Ukraine war News in punjabi
Donald Trump spoke on Russia-Ukraine war News in punjabi

''ਵਲਾਦੀਮੀਰ ਪੁਤਿਨ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕੱਠੇ ਆਉਣਾ ਪਵੇਗਾ''

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕਰੇਨ ਜੰਗ 'ਤੇ ਵੱਡਾ ਬਿਆਨ ਦਿੱਤਾ ਹੈ। ਡੋਨਾਲਡ ਟਰੰਪ ਨੇ ਕਿਹਾ, 'ਵਲਾਦੀਮੀਰ ਪੁਤਿਨ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕੱਠੇ ਆਉਣਾ ਹੋਵੇਗਾ ਕਿਉਂਕਿ ਅਸੀਂ ਯੁੱਧ ਨੂੰ ਰੋਕਣਾ ਚਾਹੁੰਦੇ ਹਾਂ। ਲੱਖਾਂ ਲੋਕਾਂ ਦੀ ਹੱਤਿਆ ਨੂੰ ਰੋਕਣਾ ਚਾਹੁੰਦੇ ਹਨ। ਮੈਂ ਜੰਗਬੰਦੀ ਦੇਖਣਾ ਚਾਹੁੰਦਾ ਹਾਂ। ਮੈਂ ਇਸ ਜੰਗਬੰਦੀ ਸਮਝੌਤੇ ਨੂੰ ਪੂਰਾ ਕਰਨਾ ਚਾਹੁੰਦਾ ਹਾਂ।

ਟਰੰਪ ਨੇ ਕਿਹਾ ਕਿ ਇਸ ਦਾ ਅਮਰੀਕਾ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ ਕਿਉਂਕਿ ਇਹ ਟਕਰਾਅ ਸਮੁੰਦਰ ਦੇ ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਹੋ ਰਿਹਾ ਹੈ। ਇਹ ਯੂਰਪ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਬਹੁਤ ਜ਼ਿਆਦਾ ਪੈਸਾ ਲਗਾਇਆ ਹੈ। ਅਸੀਂ 300 ਬਿਲੀਅਨ ਡਾਲਰ ਲਈ ਤਿਆਰ ਹਾਂ ਅਤੇ ਉਹ (ਯੂਰਪ) 100 ਬਿਲੀਅਨ ਡਾਲਰ ਲਈ ਤਿਆਰ ਹਨ।

ਰੂਸ ਅਤੇ ਯੂਕਰੇਨ ਜੰਗ 'ਤੇ ਟਰੰਪ ਨੇ ਕਿਹਾ, 'ਜੋ ਬਿਡੇਨ ਨੇ ਉਨ੍ਹਾਂ ਨੂੰ ਸਿਰਫ਼ ਪੈਸਾ ਦਿੱਤਾ, ਕੋਈ ਕਰਜ਼ਾ ਜਾਂ ਸੁਰੱਖਿਆ ਨਹੀਂ ਸੀ। ਸਾਨੂੰ ਸੁਰੱਖਿਆ ਪ੍ਰਾਪਤ ਕਰਨ ਲਈ ਇਕ ਸਮਝੌਤੇ 'ਤੇ ਦਸਤਖ਼ਤ ਕਰਨੇ ਪੈਣਗੇ। ਅਸੀਂ ਆਪਣਾ ਖਜ਼ਾਨਾ ਇੱਕ ਅਜਿਹੇ ਦੇਸ਼ 'ਤੇ ਖਰਚ ਕਰ ਰਹੇ ਹਾਂ ਜੋ ਦੂਰ ਹੈ। ਸਾਡੇ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਯੂਰਪ ਨਾਲ ਕੀਤਾ ਜਾ ਰਿਹਾ ਹੈ। ਸਾਨੂੰ ਬਿਡੇਨ ਨੂੰ ਕਦੇ ਵੀ ਇਸ ਗੜਬੜ ਵਿੱਚ ਨਹੀਂ ਪਾਉਣਾ ਚਾਹੀਦਾ ਸੀ। 

ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, 'ਅਸੀਂ ਜਲਦੀ ਹੀ ਪਰਸਪਰ ਟੈਰਿਫ਼ ਲਗਾਵਾਂਗੇ। ਉਹ ਸਾਡੇ ਤੋਂ ਚਾਰਜ ਕਰਨਗੇ, ਅਸੀਂ ਉਨ੍ਹਾਂ ਨੂੰ ਚਾਰਜ ਕਰਾਂਗੇ। ਕੋਈ ਵੀ ਕੰਪਨੀ ਜਾਂ ਦੇਸ਼, ਜਿਵੇਂ ਕਿ ਭਾਰਤ ਜਾਂ ਚੀਨ, ਜੋ ਵੀ ਟੈਰਿਫ਼ ਲਗਾਉਂਦਾ ਹੈ, ਅਸੀਂ ਨਿਰਪੱਖ ਹੋਣਾ ਚਾਹੁੰਦੇ ਹਾਂ। ਇਸ ਲਈ ਆਪਸੀ ਚਾਰਜ ਲਗਾਉਣਾ ਚਾਹੁੰਦੇ ਹਨ। ਅਸੀਂ ਅਜਿਹਾ ਕਦੇ ਨਹੀਂ ਕੀਤਾ। ਅਸੀਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਸੀ, ਪਰ ਉਦੋਂ ਕੋਵਿਡ ਆ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement