ਦੱਖਣੀ ਸੁਡਾਨ ’ਚ ਗਰਮੀ ਕਾਰਨ ਵਿਦਿਆਰਥੀ ਹੋਣ ਲੱਗੇ ਬੇਹੋਸ਼, ਸਕੂਲ ਬੰਦ
Published : Feb 22, 2025, 5:35 pm IST
Updated : Feb 22, 2025, 5:35 pm IST
SHARE ARTICLE
Students faint due to heat in South Sudan, schools closed
Students faint due to heat in South Sudan, schools closed

ਦੱਖਣੀ ਸੁਡਾਨ ਦੇ ਜ਼ਿਆਦਾਤਰ ਸਕੂਲ ਲੋਹੇ ਦੀਆਂ ਚਾਦਰਾਂ ਤੋਂ ਬਣੇ ਅਸਥਾਈ ਢਾਂਚੇ ਹਨ , ਬਿਜਲੀ ਵੀ ਨਹੀਂ

ਦੱਖਣੀ ਸੁਡਾਨ: ਦਖਣੀ ਸੂਡਾਨ ’ਚ ਗਰਮੀ ਕਾਰਨ ਵਿਦਿਆਰਥੀਆਂ ਦੇ ਬੇਹੋਸ਼ ਹੋਣ ਦੀਆਂ ਘਟਨਾਵਾਂ ਮਗਰੋਂ ਵੀਰਵਾਰ ਨੂੰ ਸਾਰੇ ਸਕੂਲ ਦੋ ਹਫ਼ਤਿਆਂ ਲਈ ਬੰਦ ਕਰ ਦਿਤੇ ਗਏ। ਜਲਵਾਯੂ ਤਬਦੀਲੀ ਕਾਰਨ ਬਰਸਾਤ ਦੇ ਮੌਸਮ ਦੌਰਾਨ ਦੇਸ਼ ਨੂੰ ਹੜ੍ਹਾਂ ਅਤੇ ਹੋਰ ਗੁੰਝਲਦਾਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੂਜੀ ਵਾਰ ਹੈ ਜਦੋਂ ਦੇਸ਼ ਨੇ ਫ਼ਰਵਰੀ ਅਤੇ ਮਾਰਚ ’ਚ ਲੂ ਕਾਰਨ ਸਕੂਲ ਬੰਦ ਕੀਤੇ ਹਨ।

ਦੇਸ਼ ਦੇ ਉਪ ਸਿੱਖਿਆ ਮੰਤਰੀ ਮਾਰਟਿਨ ਟਾਕੋ ਮੋਈ ਨੇ ਕਿਹਾ ਕਿ ਜੁਬਾ ਸ਼ਹਿਰ ਵਿਚ ਹਰ ਰੋਜ਼ ਔਸਤਨ 12 ਵਿਦਿਆਰਥੀ ਬੇਹੋਸ਼ ਹੋ ਰਹੇ ਹਨ। ਦਖਣੀ ਸੂਡਾਨ ਦੇ ਜ਼ਿਆਦਾਤਰ ਸਕੂਲ ਲੋਹੇ ਦੀਆਂ ਚਾਦਰਾਂ ਤੋਂ ਬਣੇ ਅਸਥਾਈ ਢਾਂਚੇ ਹਨ ਅਤੇ ਉਨ੍ਹਾਂ ਕੋਲ ਬਿਜਲੀ ਨਹੀਂ ਹੈ।

ਵਾਤਾਵਰਣ ਮੰਤਰੀ ਜੋਸਫੀਨ ਨੇਪੋਨ ਕੌਸਮੋਸ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਪਾਣੀ ਪੀਣਾ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਤਾਪਮਾਨ 42 ਡਿਗਰੀ ਸੈਲਸੀਅਸ ਤਕ ਵਧਣ ਦੀ ਸੰਭਾਵਨਾ ਹੈ। ਸਿੱਖਿਆ ਮੁਲਾਜ਼ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲ ਕੈਲੰਡਰ ’ਚ ਸੋਧ ਕਰਨ ’ਤੇ ਵਿਚਾਰ ਕਰੇ ਤਾਂ ਜੋ ਫ਼ਰਵਰੀ ’ਚ ਸਕੂਲ ਬੰਦ ਹੋ ਜਾਣ ਅਤੇ ਤਾਪਮਾਨ ਘਟਣ ’ਤੇ ਅਪ੍ਰੈਲ ’ਚ ਦੁਬਾਰਾ ਖੋਲ੍ਹੇ ਜਾ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement