Fort Knox Bullion Depository: ਟਰੰਪ ਨੇ ਪ੍ਰਗਟਾਈ ਚਿੰਤਾ; ਕਿਤੇ ਅਮਰੀਕਾ ਦਾ 400 ਟਨ ਸੋਨਾ ਚੋਰੀ ਤਾਂ ਨਹੀਂ ਹੋ ਗਿਆ ?

By : PARKASH

Published : Feb 22, 2025, 12:59 pm IST
Updated : Feb 22, 2025, 12:59 pm IST
SHARE ARTICLE
Trump expresses concern; 400 tonnes of US gold may have been stolen
Trump expresses concern; 400 tonnes of US gold may have been stolen

Fort Knox Bullion Depository: ਫੋਰਟ ਨੌਕਸ ’ਚ ਅਮਰੀਕਾ ਦੇ 400 ਟਨ ਸੋਨੇ ਦੇ ਭੰਡਾਰ ਦੀ ਜਾਂਚ ਦੀ ਕੀਤੀ ਮੰਗ 

ਕਿਹਾ, ਦੇਖਣਾ ਚਾਹੁੰਦਾ ਹਾਂ ਕਿ ਉਥੇ 400 ਟਨ ਸੋਨਾ ਹੈ ਵੀ ਜਾਂ ਨਹੀਂ
Fort Knox Bullion Depository:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਉਹ ਫੋਰਟ ਨੌਕਸ ਦਾ ਨਿਰੀਖਣ ਕਰਨ ਜਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ 400 ਟਨ ਸੋਨਾ ਹੈ। ਐਨਵਾਈ ਪੋਸਟ ਦੇ ਅਨੁਸਾਰ, ਯੂਐਸ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ, ਇਸ ਨੇ ਜ਼ਿਕਰ ਕੀਤਾ ਕਿ ਉੱਤਰੀ-ਕੇਂਦਰੀ ਕੈਂਟਕੀ ਵਿਚ ਮਸ਼ਹੂਰ ਫੋਰਟ ਨੌਕਸ ਬੁਲੀਅਨ ਡਿਪਾਜ਼ਿਟਰੀ ਦੇ ਵਾਲਟਸ ਵਿਚ 147.3 ਮਿਲੀਅਨ ਔਂਸ ਸੋਨਾ ਹੈ - ਅਧਿਕਾਰੀਆਂ ਅਨੁਸਾਰ, ਇਹ ਖਜ਼ਾਨਾ ਵਿਭਾਗ ਦੇ ਸੋਨੇ ਦੇ ਭੰਡਾਰ ਦਾ ਅੱਧੇ ਤੋਂ ਵੱਧ ਹੈ। ਪੋਸਟ ਨੇ ਅੱਗੇ ਕਿਹਾ ਕਿ ਜੇਕਰ ਲੇਖਾ ਸਹੀ ਹੈ, ਤਾਂ ਭੰਡਾਰ ਵਿਚ ਲਗਭਗ 370,000 ਮਿਆਰੀ ਆਕਾਰ ਦੀਆਂ ਸੋਨੇ ਦੀਆਂ ਬਾਰਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਖ਼ਾਸ ਤੌਰ ’ਤੇ, ਫੋਰਟ ਨੌਕਸ ਨੇ 1937 ਤੋਂ ਅਮਰੀਕਾ ਦੇ ਜ਼ਿਆਦਾਤਰ ਸੋਨੇ ਦੇ ਭੰਡਾਰ ਰੱਖੇ ਹੋਏ ਹਨ, ਜਿਸ ਨਾਲ ਇਹ ਅਮਰੀਕਾ ਲਈ ਇਕ ਮਹੱਤਵਪੂਰਨ ਸਥਾਨ ਬਣ ਗਿਆ ਹੈ।

ਰਿਪਬਲਿਕਨ ਗਵਰਨਰਸ ਏਸੋਸੀਏਸ਼ਨ (ਆਰਜੀਏ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਟਿਪਣੀਆਂ ’ਚ ਟਰੰਪ ਨੇ ਕਿਹਾ, ‘‘ਮੈਂ ਕੁੱਝ ਕਰਨ ਜਾ ਰਿਹਾ ਹਾਂ...ਮੇਂ ਅਪਣੇ ਜ਼ਿੰਦਗੀ ’ਚ ਫੋਰਟ ਨੋਕਸ ਬਾਰੇ ਸੁਣਿਆ ਹੈ। ਇਥੇ ਹੀ ਸੋਨਾ ਰਖਿਆ ਜਾਂਦਾ ਹੈ, ਹੈ ਨਾ? ਸਾਨੂੰ ਇਸ ਸਾਮਾਨ ’ਤੇ ਸ਼ੱਕ ਹੋ ਰਿਹਾ ਹੈ। ਮੈਂ ਇਸ ਦਾ ਪਤਾ ਲਾਉਣ ਚਾਹੁੰਦਾ ਹਾਂ। ਇਸ ਲਈ ਅਸੀਂ ਦਰਵਾਜ਼ੇ ਖੋਲ੍ਹਣ ਜਾ ਰਹੇ ਹਾਂ। ਮੈਂ ਦੇਖਾਂਗਾ ਕਿ ਕੀ ਸਾਡੇ ਕੋਲ ਉਥੇ ਸੋਨਾ ਹੈ। ਅਸੀਂ ਇਸ ਦਾ ਪਤਾ ਲਾਉਣ ਚਾਹੁੰਦੇ ਹਾਂ ਕਿ ਕੀ ਕਿਸੇ ਨੇ ਫੋਰਟ ਨੌਕਸ ’ਚ ਸੋਨਾ ਚੋਰੀ ਤਾਂ ਨਹੀਂ ਕਰ ਲਿਆ ਹੈ? ਇਹ ਇਕ ਬਹੁਤ ਹੀ ਅਜੀਬ ਥਾਂ ਹੈ। ਪਰ ਅਸਲ ਵਿਚ ਉਥੇ ਜਵਾਂਗਾ। ਅਸੀਂ ਫੋਰਟ ਦਾ ਨਿਰੀਖਣ ਕਰਨ ਜਾ ਰਹੇ ਹਾਂ। ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਅਸਲ ਵਿਚ 400 ਟਨ ਸੋਨਾ ਹੈ। ਇਹ ਬਹੁਤ ਸਾਰਾ ਸੋਨਾ ਹੈ।’’

ਇਸ ਤੋਂ ਪਹਿਲਾਂ ਬੁਧਵਾਰ ਨੂੰ, ਟਰੰਪ ਨੇ ਕਿਹਾ ਕਿ ਉਹ ਅਤੇ ਐਲੋਨ ਮਸਕ ਦਾ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ (ਡੀਓਜੀਈ) ਇਹ ਪਤਾ ਲਗਾਉਣਗੇ ਕਿ ਕੀ ਫੋਰਟ ਨੌਕਸ ਦੀਆਂ ਮਸ਼ਹੂਰ ਸੋਨੇ ਦੀਆਂ ਬਾਰਾਂ ਗ਼ਾਇਬ ਹੋ ਗਈਆਂ ਹਨ ਕਿਉਂਕਿ ਉਹ ਸੰਘੀ ਸੰਪਤੀਆਂ ਅਤੇ ਖ਼ਰਚਿਆਂ ਦੀ ਅਪਣੀ ਲਗਾਤਾਰ ਸਮੀਖਿਆ ਨੂੰ ਜਾਰੀ ਰੱਖਦੇ ਹਨ। ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਅਮਰੀਕੀ ਸੈਨੇਟ ਦੀ ਹੋਮਲੈਂਡ ਸਕਿਓਰਿਟੀ ਅਤੇ ਸਰਕਾਰੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਰੈਂਡ ਪੌਲ ਦੁਆਰਾ 19 ਫ਼ਰਵਰੀ ਨੂੰ ਖਜ਼ਾਨਾ ਸਕੱਤਰ ਬੇਸੈਂਟ ਨੂੰ ਲਿਖੇ ਇਕ ਪੱਤਰ ਤੋਂ ਬਾਅਦ ਆਈਆਂ ਹਨ, ਜਿਸ ਵਿਚ ਉਸਨੇ ਫੋਰਟ ਨੌਕਸ, ਕੈਂਟਕੀ ਵਿਖੇ ਯੂਨਾਈਟਿਡ ਸਟੇਟਸ ਮਿੰਟ ਅਤੇ ਯੂਨਾਈਟਿਡ ਸਟੇਟਸ ਬੁਲੀਅਨ ਡਿਪਾਜ਼ਟਰੀ ਬਾਰੇ ਪੁਛ ਗਿਛ ਕੀਤੀ ਸੀ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement