
ਸਰੀ 'ਚ ਵਿਸਾਖ਼ੀ ਨੂੰ ਲੈ ਕੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਕੈਨੇਡਾ : ਸਰੀ 'ਚ ਵਿਸਾਖ਼ੀ ਨੂੰ ਲੈ ਕੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਦੀ ਪੰਜ ਪਿਆਰਿਆਂ ਨੇ ਅਗਵਾਈ ਕੀਤੀ। ਵਿਸ਼ਾਲ ਨਗਰ ਕੀਰਤਨ ਵਿਚ ਕੈਨੇਡਾ ਦੀ ਸਿੱਖ ਸੰਗਤ ਤੋਂ ਇਲਾਵਾ ਕੈਲਗਰੀ, ਐਡਮਿੰਟਨ ਤੇ ਅਮਰੀਕਾ ਦੇ ਕੈਲੀਫ਼ੋਰਨੀਆ 'ਚੋਂ ਸੰਗਤਾਂ ਪਹੁੰਚੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਬਹੁਤ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ।
Crowd of 500,000 celebrates Vaisakhi in Surrey
ਬ੍ਰਿਟਿਸ਼ ਕੋਲੰਬੀਆ ਦੇ ਮੁਖ ਮੰਤਰੀ ਜੌਹਨ ਹੋਰਗਨ ਨੇ ਵੀ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਨਗਰ ਕੀਰਤਨ ਵਿਚ ਤਕਰੀਬਨ 500,000 ਸੰਗਤਾਂ ਨੇ ਹਿੱਸਾ ਲਿਆ।
JOHN HORGAN CELEBRATES VAISAKHI
ਵਿਸ਼ਾਲ ਲਗਰ ਕੀਰਤਨ ਵਿੱਚ ਸਿੱਖ ਸੱਭਿਆਚਾਰੇ ਦਾ ਹਰ ਰੰਗ ਦੇਖਣ ਨੂੰ ਮਿਲਿਆ। ਗੱਤਕੇ ਦੇ ਜੌਹਰ ਦਿਖਾਉਂਦੇ ਗਤਕਈ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਨਗਰ ਕੀਰਤਨ ਦੌਰਾਨ ਸੰਗਤ ਨੇ ਥਾਂ-ਥਾਂ ਤੇ ਲੰਗਰ ਲਾਏ ਹੋਏ ਸਨ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੇ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ।
Crowd of 500,000 celebrates Vaisakhi in Surrey
ਨਗਰ ਕੀਰਤਨ ਦੌਰਾਨ ਸਫੈਦ, ਕੇਸਰੀ ਤੇ ਨੀਲੇ ਬਾਣਿਆਂ 'ਚ ਸਜੀ ਸੰਗਤ ਨੇ ਸਰੀ ਦੀਆਂ ਸੜਕਾਂ ਤੇ ਜਾਹੋ ਜਲਾਲ ਬਿਖੇਰਿਆ।
ਸਰੀ ਸ਼ਹਿਰ ਦੇ ਟਾਊਨ ਨਿਊਟਨ ਤੋਂ ਸ਼ਨੀਵਾਰ ਦੀ ਸਵੇਰੇ ਤਕਰੀਬਨ 9.00 ਵਜੇ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ ਅਤੇ ਸੰਗਤਾਂ ਦਾ ਭਾਰੀ ਇਕੱਠ ਨਾਲ-ਨਾਲ ਵਾਹਿਗੁਰੂ ਦਾ ਜਾਪ ਕਰਦਿਆਂ ਅੱਗੇ ਵਧਿਆ।
Crowd of 500,000 celebrates Vaisakhi in Surrey
ਗਲੀਆਂ ਅਤੇ ਸੜਕਾਂ 'ਤੇ ਸੰਗਤਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਕਈ ਪਰਿਵਾਰਾਂ ਵਲੋਂ ਤੰਬੂ ਲਾਏ ਗਏ ਸਨ ਤਾਂ ਕਿ ਸੂਰਜ ਦੀ ਤਪਸ਼ ਤੋਂ ਸੰਗਤ ਨੂੰ ਬਚਾਇਆ ਜਾ ਸਕੇ। ਥਾਂ-ਥਾਂ 'ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
CELEBRATES VAISAKHI
ਦੁਪਹਿਰ ਦੇ ਸਮੇਂ ਸੰਗਤਾਂ ਦੀ ਭੀੜ ਵਿਚ ਹੋਰ ਵਾਧਾ ਹੋ ਗਿਆ। ਇਲਾਕੇ ਵਿਚ ਆਵਾਜਾਈ ਬੰਦ ਰਹੀ। ਰਾਇਲ ਕੈਨੇਡੀਅਨ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਹ ਵਿਸ਼ਾਲ ਨਗਰ ਕੀਰਤਨ ਪੂਰਾ ਦਿਨ ਸਰੀ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਜਾਹੋ ਜਲਾਲ ਨਾਲ ਸਮਾਪਤ ਹੋਇਆ।