
ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ
ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਪੰਜਾਬੀਆਂ ਦੇ ਵਿਆਹ ਦੇ ਰੰਗ ਵਿਚ ਉਸ ਸਮੇਂ ਭੰਗ ਪੈ ਗਿਆ, ਜਦੋਂ ਚਬੂਤਰੇ ਦੀ ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ 15 ਵਿਅਕਤੀ ਮਾਮੂਲੀ ਫੱਟੜ ਹੋਏ ਹਨ। ਜਾਣਕਾਰੀ ਮੁਤਾਬਕ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਸਾਢੇ ਕੁ ਛੇ ਵਜੇ ਤੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਨੌਂ ਵਜੇ ਇਹ ਘਟਨਾ ਵਾਪਰੀ।
Rooftop Deck Aldergrove Vancouver Collapsed During Punjabi Wedding Celebration
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਧਮਾਕਾ ਹੋ ਗਿਆ ਹੋਵੇ। ਉਹ ਤੁਰੰਤ ਘਟਨਾ ਸਥਾਨ ਵੱਲ ਭੱਜੇ ਤੇ ਲੋਕਾਂ ਨੇ ਤੁਰੰਤ ਪੁਲਿਸ, ਬੀਸੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਵਿਆਹ ਵਿਚ ਸ਼ਾਮਲ ਹੋਣ ਆਏ ਮਹਿਮਾਨ ਮਹਿੰਦਰ ਗਿੱਲ ਤੇ ਅਮਰਜੀਤ ਗਿੱਲ ਨੇ ਦੱਸਿਆ ਕਿ ਚਬੂਤਰੇ 'ਤੇ ਕਾਫੀ ਲੋਕ ਚੜ੍ਹੇ ਹੋਏ ਸਨ। ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ।
ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਡਿੱਗਣ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ। ਜ਼ਿਆਦਾਤਰ ਲੋਕਾਂ ਨੂੰ ਲੱਤਾਂ, ਗੋਡਿਆਂ, ਚੂਲੇ ਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹਨ। ਅੰਦਾਜ਼ੇ ਮੁਤਾਬਕ ਵਿਆਹ 'ਤੇ ਤਕਰੀਬਨ 100 ਮਹਿਮਾਨ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ। ਦੇਖੋ ਵੀਡੀਓ..........