
ਭਾਰਤੀ ਮੂਲ ਦੇ ਇਕ ਸਿੰਗਾਪੁਰੀ ਸਿੱਖ ਵਿਅਕਤੀ ਅਮਰਦੀਪ ਸਿੰਘ ਨੇ ਅਪਣੀ ਇਕ ਯਾਤਰਾ ਦੇ ਵੇਰਵੇ ਵਿਚ ਪਾਕਿਸਤਾਨ ਵਿਚਲੇ ਸਿੱਖ ਵਿਰਸਾਤ ਦੇ ਅਵਸ਼ੇਸ਼ਾਂ ਨੂੰ ਉਕੇਰਿਆ ਹੈ।
ਪੁਲਾਉ ਉਜੋਂਗ : ਭਾਰਤੀ ਮੂਲ ਦੇ ਇਕ ਸਿੰਗਾਪੁਰੀ ਸਿੱਖ ਵਿਅਕਤੀ ਅਮਰਦੀਪ ਸਿੰਘ ਨੇ ਅਪਣੀ ਇਕ ਯਾਤਰਾ ਦੇ ਵੇਰਵੇ ਵਿਚ ਪਾਕਿਸਤਾਨ ਵਿਚਲੇ ਸਿੱਖ ਵਿਰਸਾਤ ਦੇ ਅਵਸ਼ੇਸ਼ਾਂ ਨੂੰ ਉਕੇਰਿਆ ਹੈ। ਇਸ ਵਿਚ ਕਈ ਇਤਿਹਾਸਕ ਸਥਾਨਾਂ ਦਾ ਵੇਰਵਾ ਹੈ ਜੋ 1947 ਵਿਚ ਵੰਡ ਦੇ ਬਾਅਦ ਤੋਂ ਰਖ-ਰਖਾਅ ਦੀ ਘਾਟ ਦੀ ਘਾਟ ਕਾਰਨ ਤਬਾਹ ਹੋ ਗਏ। ਅਮਰਦੀਪ ਸਿੰਘ ਨੇ 500 ਪੰਨਿਆਂ ਦੀ ਕਿਤਾਬ ''ਲਾਸਟ ਹੈਰੀਟੇਜ : ਦਿ ਸਿੱਖ ਲਿਗੇਸੀ ਇਨ ਪਾਕਿਸਤਾਨ'' ਨੂੰ ਲਿਖਣ ਲਈ ਖੋਜ ਕਾਰਜ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵਿਚ ਦੋ ਸਾਲ ਤੋਂ ਜ਼ਿਆਦਾ ਸਮਾਂ ਲਗਾਇਆ।
Amardeep Singhਕਿਤਾਬ ਵਿਚ ਗੁਰਦੁਆਰਿਆਂ, ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਅਤੇ ਸਿੱਖਾਂ ਵਲੋਂ ਬਣਾਏ ਗਏ ਮਹਿਲਾਂ ਅਤੇ ਕਿਲ੍ਹਿਆਂ ਦੀਆਂ ਤਸਵੀਰਾਂ ਹਨ। ਅਮਰਦੀਪ ਸਿੰਘ (49) ਨੇ ਕੁੱਝ ਵੱਖਰਾ ਕਰਨ ਦੇ ਲਈ 2013 ਵਿਚ ਅਮਰੀਕਨ ਐਕਸਪ੍ਰੈੱਸ ਵਿਚ ਅਪਣੇ 21 ਸਾਲ ਪੁਰਾਣੇ ਐਗਜੀਕਿਊਟਿਵ ਅਹੁਦੇ ਨੂੰ ਛੱਡ ਦਿਤਾ ਸੀ ਅਤੇ ਪੂਰੀ ਤਰ੍ਹਾਂ ਇਤਿਹਾਸ ਖੋਜ ਦੇ ਕੰਮ ਵਿਚ ਜੁਟ ਏ।
Lost Heritageਉਨ੍ਹਾਂ ਜ਼ਿਕਰ ਕੀਤਾ ਕਿ ਸਾਲ 2014 ਵਿਚ ਅਪਣੀ ਪਾਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਨੇ ਕਈ ਤਿਆਗ਼ ਦਿਤੇ ਅਤੇ ਖੰਡਰ ਇਮਾਰਤਾਂ ਨੂੰ ਦੇਖਿਆ। ਕੁੱਝ ਇਮਾਰਤਾਂ ਨੂੰ ਲਾਇਬ੍ਰੇਰੀਆਂ ਅਤੇ ਸਟੋਰਾਂ ਵਿਚ ਤਬਦੀਲ ਕਰ ਦਿਤਾ ਗਿਆ ਹੈ ਜਦਕਿ ਕਈ ਇਮਾਰਤਾਂ ਵਿਚ ਗ਼ਰੀਬ ਪਰਵਾਰਾਂ ਦਾ ਕਬਜ਼ਾ ਹੈ। ਅਮਰਦੀਪ ਸਿੰਘ ਨੇ ਸਿੱਖ ਸਮਾਜ ਨੂੰ ਵੀ ਸੱਦਾ ਦਿਤਾ ਹੈ ਕਿ ਉਹ ਸਮਾਜ ਦੀ ਵਿਰਾਸਤ ਦੇ ਕੁੱਝ ਤੱਤਾਂ ਦੀ ਸੰਭਾਲ ਲਈ ਪਾਕਿਸਤਾਨ ਸਰਕਾਰ ਨਾਲ ਮਿਲ ਕੇ ਕੰਮ ਕਰਨ।
ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਹੁਣ ਤੋਂ ਸੌ ਸਾਲ ਬਾਅਦ ਇਨ੍ਹਾਂ ਅਸਥਾਨਾਂ ਦੀ ਹੋਂਦ ਵੀ ਨਹੀਂ ਹੋਵੇਗੀ। ਉਹ ਲਗਭਗ ਤਬਾਹ ਹੋ ਚੁੱਕੇ ਹਨ, ਉਹ 10-15 ਸਾਲ ਤੋਂ ਜ਼ਿਆਦਾ ਨਹੀਂ ਟਿਕਣਗੇ। ਵਿਰਾਸਤ 1700 ਦੇ ਅੰਤ ਵਿਚ ਸਿੱਖ ਸਮਾਜ ਦਾ ਹਿੱਸਾ ਸੀ ਪਰ ਅੱਜ 18.2 ਕਰੋੜ ਦੀ ਮੁਸਲਿਮ ਆਬਾਦੀ ਵਾਲੇ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ ਘਟ ਕੇ ਮਹਿਜ਼ 20-22 ਹਜ਼ਾਰ ਤਕ ਰਹਿ ਗਈ ਹੈ।
Lost Heritageਅਮਰਦੀਪ ਸਿੰਘ ਨੇ ਵੰਡ ਦੇ ਸਮੇਂ ਵੱਡੀ ਪੱਧਰ 'ਤੇ ਹੋਏ ਉਜਾੜੇ ਦੌਰਾਨ ਅਪਣੇ ਪਿਤਾ ਦੀਆਂ ਪਿੱਛੇ ਰਹਿ ਗਈਆਂ ਯਾਦਾਂ ਨੂੰ ਯਾਦ ਕੀਤਾ। ਇਸ ਦੌਰਾਨ ਹੋਏ ਮਨੁੱਖੀ ਕਤਲੇਆਮ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਂ ਇਹ ਕਿਤਾਬ ਨਾ ਲਿਖਦਾ ਤਾਂ ਕੌਣ ਇਹ ਕੰਮ ਕਰਦਾ। ਉਨ੍ਹਾਂ ਨੇ ਇਹ ਕਿਤਾਬ ਖ਼ੁਦ ਪ੍ਰਕਾਸ਼ਤ ਕੀਤੀ ਹੈ।