2021 ’ਚ ਟੋਕੀਓ ਓਲੰਪਿਕ ਨਾ ਹੋਇਆ ਤਾਂ ਹੋਵੇਗਾ ਰੱਦ : ਆਈ.ਓ.ਸੀ ਚੀਫ਼
Published : May 22, 2020, 10:46 am IST
Updated : May 22, 2020, 10:46 am IST
SHARE ARTICLE
File Photo
File Photo

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੀਫ਼ ਥਾਮਸ ਬਾਕ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਲਈ 2021 ਆਖ਼ਰੀ

ਟੋਕੀਓ, 21 ਮਈ :  ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੀਫ਼ ਥਾਮਸ ਬਾਕ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਲਈ 2021 ਆਖ਼ਰੀ ਵਿਕਲਪ ਹੈ ਕਿਉਂਕਿ ਇਸ ਨੂੰ ਵਾਰ-ਵਾਰ ਮੁਲਤਵੀ ਨਹੀਂ ਕੀਤਾ ਜਾ ਸਕਦਾ। ਬਾਕ ਨੇ ਬੀ. ਬੀ. ਸੀ. ਤੋਂ ਕਿਹਾ ਕਿ ਉਹ ਜਾਪਾਨ ਦੀ ਇਸ ਗੱਲ ਨਾਲ ਸਹਿਮਤ ਹੈ ਕਿ ਜੇਕਰ ਅਗਲੇ ਸਾਲ ਤਕ ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੈ ਤਾਂ ਖੇਡਾਂ ਨੂੰ ਰੱਦ ਕਰਨਾ ਪਵੇਗਾ। ਮਾਰਚ ’ਚ ਟੋਕੀਓ 2020 ਖੇਡਾਂ ਨੂੰ 23 ਜੁਲਾਈ 2021 ਤਕ ਮੁਲਤਵੀ ਕਰ ਦਿਤਾ ਗਿਆ ਸੀ।  ਬਾਕ ਨੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਮੈਂ ਜਾਪਾਨ ਦੀ ਹਾਲਤ ਸਮਝਦਾ ਹਾਂ ਕਿਉਂਕਿ ਤੁਸੀਂ ਆਯੋਜਨ ਕਮੇਟੀ ’ਚ 3 ਜਾਂ 5 ਹਜ਼ਾਰ ਲੋਕਾਂ ਨੂੰ ਲਗਾਤਾਰ ਨਿਯੁਕਤੀ ’ਤੇ ਨਹੀਂ ਰੱਖ ਸਕਦੇ।’ ਉਨ੍ਹਾਂ ਨੇ ਕਿਹਾ, ‘‘ਤੁਸੀਂ ਹਰ ਸਾਲ ਪੂਰੀ ਦੁਨੀਆਂ ਦਾ ਖੇਡ ਕੈਲੇਂਡਰ ਨਹੀਂ ਬਦਲ ਸਕਦੇ। ਖਿਡਾਰੀਆਂ ਨੂੰ ਅਨਿਸ਼ਚਿਤਤਾ ਦੀ ਹਾਲਤ ’ਚ ਨਹੀਂ ਰੱਖ ਸਕਦੇ।’(ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement