ਭਾਰਤ-ਚੀਨ ਸਰਹੱਦ ਤਣਾਅ  ਅਮਰੀਕੀ ਡਿਪਲੋਮੈਟ ਦੀ ਟਿੱਪਣੀਆਂ ’ਤੇ ਭੜਕਿਆ ਚੀਨ
Published : May 22, 2020, 10:02 am IST
Updated : May 22, 2020, 10:02 am IST
SHARE ARTICLE
File Photo
File Photo

ਭਾਰਤ-ਚੀਨ ਸਰਹੱਦ ਵਿਵਾਦ ’ਤੇ ਸੀਨੀਅਰ ਅਮਰੀਕੀ ਡਿਪਲੋਮੈਟ ਵਲੋਂ ਭਾਰਤ ਦਾ ਸਮਰਥਨ ਕਰੇ ਜਾਣ ’ਤੇ ਚੀਨ ਨੇ ਸਖ਼ਤ

ਬੀਜਿੰਗ, 21 ਮਈ : ਭਾਰਤ-ਚੀਨ ਸਰਹੱਦ ਵਿਵਾਦ ’ਤੇ ਸੀਨੀਅਰ ਅਮਰੀਕੀ ਡਿਪਲੋਮੈਟ ਵਲੋਂ ਭਾਰਤ ਦਾ ਸਮਰਥਨ ਕਰੇ ਜਾਣ ’ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ।  ਚੀਨ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ-ਚੀਨ ਸਰਹੱਦ ਮੁੱਦੇ ’ਤੇ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਦੀ ਟਿੱਪਣੀਆਂ ‘‘ਵਿਅਰਥ’’ ਹਨ ਅਤੇ ਦੋਨਾਂ ਦੇਸ਼ਾਂ ਵਿਚਕਾਰ ਡਿਪਲੋਮੈਟ ਤਰੀਕੇ ਨਾਲ ਚਰਚਾ ਜਾਰੀ ਹੈ ਅਤੇ ਵਾਸ਼ਿੰਗਟਨ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ। 
ਦਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਨਾਲ ਜੁੜੀ ਅਮਰੀਕਾ ਦੀ ਸੀਨੀਅਰ ਡਿਪਲੋਮੈਟ ਏਲਿਸ ਜੀ ਵੇਲਜ਼ ਨੇ ਬੁਧਵਾਰ ਨੂੰ ਕਿਹਾ ਸੀ ਕਿ ਚੀਨ ਮੌਜੂਦਾ ਹਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਦੇ ਤਹਿਤ ਭਾਰਤ ਨਾਲ ਲਗਦੀ ਸਰਹੱਦ ’ਤੇ ਲਗਾਤਾਰ ਹਮਲਾਵਰ ਰੁਖ ਅਪਣਾ ਰਿਹਾ ਹੈ। 

ਭਾਰਤ ਅਤੇ ਚੀਨ ਵਿਚਕਾਰ ਸਰਹੱਦ ’ਤੇ ਤਣਾਅ ਦੇ ਸਬੰਧ ’ਚ ਇਕ ਸਵਾਲ ਦੇ ਜਵਾਬ ਵਿਚ ਵੇਲਜ਼ ਨੇ ਦੋਸ਼ ਲਗਾਇਆ ਸੀ ਕਿ ਚੀਨ ਹਾਲਾਤ ਨੂੰ ਬਦਲਣ ਦੀ ਕੋਸ਼ਿਸ ਦੇ ਤਹਿਤ ਲਗਾਤਾਰ ‘‘ਭੜਕਾਉ ਅਤੇ ਪ੍ਰੇਸ਼ਾਨ ਕਰਨ ਵਾਲਾ ਰੁਖ’’ ਅਪਣਾਇਆ ਹੋਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਾਨ ਨੇ ਇਥੇ ਇਕ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ ਚੀਨ-ਭਾਰਤ ਸਰਹੱਦ ਮੁੱਦੇ ’ਤੇ ਚੀਨ ਦੀ ਸਥਿਤੀ ਸਥਿਰ ਅਤੇ ਸਪਸ਼ਟ ਰਹੀ ਹੈ। ਵੇਲਜ਼ ਦੀ ਟਿੱਪਣੀਆਂ ਬਾਰੇ ਕੁੱਝ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕੀ ‘‘ਡਿਪਲੋਮੈਟ ਦੀ ਟਿੱਪਣੀਆ ਸਿਰਫ਼ ਵਿਅਰਥ ਹਨ।’’

File photoFile photo

ਝਾਓ ਨੇ ਕਿਹਾ, ‘‘ਸਾਡੇ ਫ਼ੌਜੀ ਸਰਹੱਦ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੀ ਮਜ਼ਬੂਤੀ ਨਾਲ ਰਖਿਆ ਕਰਦੇ ਹਨ। ਅਸੀਂ ਭਾਰਤੀ ਪੱਖ ਨਾਲ ਮਿਲ ਕੇ ਕੰਮ ਕਰਨ, ਸਾਡੀ ਅਗੁਆਈ ਦੀ ਮਹਤੱਵਪੂਰਣ ਸਹਿਮਤੀ ਦਾ ਪਾਲਣ ਕਰਨ, ਸਮਝੌਤਿਆਂ ਦੀ ਪਾਲਣਾ ਕਰਨ, ਹਾਲਾਤਾਂ ਨੂੰ ਮੁਸ਼ਕਲ ਬਣਾਉਣ ਵਾਲੀ ਇਕ ਪਾਸੜ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ।’’

ਝਾਓ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਉਹ ਸਰਹੱਦ ਖੇਤਰ ’ਚ ਸ਼ਾਂਤੀ ਅਤੇ ਸਥਿਤਰਤਾ ਲਈ ਸਖ਼ਤ ਕੋਸ਼ਿਸਾਂ ਕਰਨਗੇ। ਦੋਨਾਂ ਪੱਖਾਂ ਵਿਚਕਾਰ ਡਿਪਲੋਮੈਟ ਤਰੀਕੇ ਨਾਲ ਚਰਚਾ ਹੋ ਰਹੀ ਹੈ ਜਿਸ ਨਾਲ ਅਮਰੀਕਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ’’  

File photoFile photo

ਭਾਰਤ ਲਈ ਅਮਰੀਕੀ ਸਮਰਥਨ ਨੂੰ ਦਸਿਆ ‘ਵਿਅਰਥ’ਚੀਨ ਮੌਜੂਦਾ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹੈ : ਅਮਰੀਕ ਡਿਪਲੋਮੈਟ
ਚੀਨ ਨਾਲ ਲਗਦੀ ਭਾਰਤ ਦੀ ਸਰਹੱਦ ’ਤੇ ਤਣਾਅ ਵਿਚਾਲੇ ਅਮਰੀਕਾ ਨੇ ਨਵੀਂ ਦਿੱਲੀ ਦਾ ਸਮਰਥਨ ਕੀਤਾ ਸੀ। ਇਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਬੀਜਿੰਗ ’ਤੇ ਦੋਸ਼ ਲਗਾਇਆ ਸੀ ਕਿ ਉਹ ਅਪਣੇ ਪ੍ਰੇਸ਼ਾਨ ਕਰਨ ਵਾਲੇ  ਰਵਈਏ ਨਾਲ ਮੌਜੂਦਾ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਡਿਪਲੋਮੈਟ ਏਲਿਸ ਜੀ ਵੇਲਜ਼ ਨੇ ਬੁਧਵਾਰ ਨੂੰ ਇਕ ਪ੍ਰੋਗਰਾਮ ’ਚ ਥਿੰਕ ਟੈਂਕ ਅਟਲਾਂਟਿਕ ਕਾਉਂਸਲ ਤੋਂ ਕਿਹਾ ਸੀ ਕਿ ਚੀਨ ਦਾ ਤਰੀਕਾ ਹਮੇਸ਼ਾ ਹਮਲਾਵਰ ਰਿਹਾ ਹੈ, ਉਹ ਮੌਜੂਦਾ ਹਾਲਾਤ ਨੂੰ ਬਦਲਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਤਣਾਅ ਅਤੇ ਵਿਵਾਦਿਤ ਦਖਣੀ ਚੀਨ ਸਾਗਰ ’ਚ ਬੀਜਿੰਗ ਦੇ ਵੱਧ ਰਹੇ ਹਮਲਾਵਰ ਰਵਈਏ ਦਾ ਕੁੱਝ ਨਾ ਕੁੱਝ ਸੰਬੰਧ ਜ਼ਰੂਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement