ਪਾਸਾਂਗ ਦਾਵਾ ਨੇ ਰਿਕਾਰਡ 27ਵੀਂ ਵਾਰ ਫ਼ਤਹਿ ਕੀਤੀ ਮਾਊਂਟ ਐਵਰੈਸਟ ਦੀ ਚੋਟੀ

By : KOMALJEET

Published : May 22, 2023, 4:58 pm IST
Updated : May 22, 2023, 5:05 pm IST
SHARE ARTICLE
Pasang Dawa summits Mt. Everest for record 27 times
Pasang Dawa summits Mt. Everest for record 27 times

8,848.86 ਮੀਟਰ ਉੱਚੀ ਚੋਟੀ 'ਤੇ 27 ਵਾਰ ਚੜ੍ਹਨ ਵਾਲਾ ਬਣਿਆ ਦੁਨੀਆਂ ਦਾ ਦੂਜਾ ਵਿਅਕਤੀ

ਪਾਸਾਂਗ ਨੇ ਪਹਿਲੀ ਵਾਰ 1998 ਵਿਚ ਸਰ ਕੀਤਾ ਸੀ ਮਾਊਂਟ ਐਵਰੈਸਟ

ਕਾਠਮਾਂਡੂ : ਪਾਸਾਂਗ ਦਾਵਾ ਸ਼ੇਰਪਾ ਨੇ ਸੋਮਵਾਰ ਨੂੰ 27ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕੀਤਾ। ਪਾਸਾਂਗ ਦਾਵਾ ਨੇ ਇਸ ਤੋਂ ਪਹਿਲਾਂ ਕਾਮੀ ਰੀਤਾ ਸ਼ੇਰਪਾ ਦੁਆਰਾ ਸਭ ਤੋਂ ਵੱਧ ਸ਼ਿਖਰਾਂ 'ਤੇ ਚੜ੍ਹਨ ਦੇ ਬਣਾਏ ਗਏ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।

ਪਰਬਤਾਰੋਹ ਮੁਹਿੰਮ ਦਾ ਆਯੋਜਨ ਕਰਨ ਵਾਲੇ ਇਮੇਜਿਨ ਨੇਪਾਲ ਟ੍ਰੇਕਸ ਦੇ ਕਾਰਜਕਾਰੀ ਨਿਰਦੇਸ਼ਕ ਦਾਵਾ ਗਾਇਲਜ਼ੇਨ ਸ਼ੇਰਪਾ ਨੇ ਦਸਿਆ ਕਿ 46 ਸਾਲਾ ਪਰਬਤਾਰੋਹੀ ਸੋਮਵਾਰ ਸਵੇਰੇ 8.25 ਵਜੇ ਮਾਊਂਟ ਐਵਰੈਸਟ ਸਿਖ਼ਰ 'ਤੇ ਪਹੁੰਚ ਗਏ ਸਨ।

ਪਾਸਾਂਗ 8,848.86 ਮੀਟਰ ਉੱਚੀ ਪਹਾੜੀ ਚੋਟੀ 'ਤੇ 27 ਵਾਰ ਚੜ੍ਹਨ ਵਾਲਾ ਦੁਨੀਆਂ ਦਾ ਦੂਜਾ ਵਿਅਕਤੀ ਬਣ ਗਿਆ ਹੈ। ਐਵਰੈਸਟ ਖੇਤਰ ਦੇ ਨੇੜੇ ਪੈਂਗਬੋਜ਼ ਵਿਚ ਜਨਮੇ, ਪਾਸਾਂਗ ਨੇ ਪਹਿਲੀ ਵਾਰ 1998 ਵਿਚ ਐਵਰੈਸਟ ਦੀ ਚੋਟੀ ਸਰ ਕੀਤੀ ਸੀ।

ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ 

ਪਾਸਾਂਗ ਦਾਵਾ ਇਸ ਬਸੰਤ ਰੁੱਤ ਵਿਚ ਦੋ ਵਾਰ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਚੜ੍ਹੇ ਹਨ। ਇਸ ਤੋਂ ਪਹਿਲਾਂ 14 ਮਈ ਨੂੰ ਉਨ੍ਹਾਂ ਨੇ 26ਵੀਂ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਸੀ।

'ਸੈਵਨ ਸਮਿਟ ਟ੍ਰੈਕ' ਦੇ ਥਾਨੇਸ਼ਵਰ ਗੁਰਗੇਨ ਅਨੁਸਾਰ ਪਿਛਲੇ ਦਿਨੀਂ 27 ਵਾਰ ਐਵਰੈਸਟ 'ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਕਾਮੀ ਰੀਤਾ ਸ਼ੇਰਪਾ ਵੀ 28ਵੀਂ ਵਾਰ ਇਸ ਪਹਾੜੀ ਚੋਟੀ 'ਤੇ ਚੜ੍ਹਨ ਦੀ ਤਿਆਰੀ ਕਰ ਰਹੇ ਹਨ।

ਕਾਮੀ ਇਸ ਸੀਜ਼ਨ ਵਿਚ ਦੂਜੀ ਵਾਰ ਐਵਰੈਸਟ ਨੂੰ ਸਰ ਕਰਨ ਲਈ ਢੁਕਵੇਂ ਸਮੇਂ ਦੀ ਉਡੀਕ ਕਰ ਰਿਹਾ ਹੈ, ਤਾਂ ਜੋ ਉਹ ਅਪਣੇ ਅਤੇ ਪਾਸਾਂਗ ਦਾਵਾ ਦੇ ਰਿਕਾਰਡ ਨੂੰ ਤੋੜ ਸਕੇ ਅਤੇ ਇਕ ਹੋਰ ਵਿਸ਼ਵ ਰਿਕਾਰਡ ਬਣਾ ਸਕੇ।

ਇਸ ਤੋਂ ਪਹਿਲਾਂ 53 ਸਾਲਾ ਕਾਮੀ 17 ਮਈ ਨੂੰ 27ਵੀਂ ਵਾਰ ਐਵਰੈਸਟ ਦੀ ਚੋਟੀ 'ਤੇ ਪਹੁੰਚੇ ਸਨ। ਦੋ ਤਜਰਬੇਕਾਰ ਸ਼ੇਰਪਾ ਪਰਬਤਾਰੋਹੀ ਸਿਖ਼ਰ 'ਤੇ ਚੜ੍ਹਨ ਦਾ ਵਿਸ਼ਵ ਰਿਕਾਰਡ ਬਣਾਉਣ ਲਈ ਇਕ ਦੂਜੇ ਦੇ ਵਿਰੁਧ ਮੁਕਾਬਲਾ ਕਰ ਰਹੇ ਹਨ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement