
ਇਲਾਕੇ ਵਿੱਚ ਡਰੈਗਨ ਬੋਟ ਫੈਸਟੀਵਲ ਦੀਆਂ ਤਿਆਰੀਆਂ ਚੱਲ ਰਹੀਆਂ ਸਨ
ਯਿਨਚੁਆਨ : ਚੀਨ ਦੇ ਯਿਨਚੁਆਨ ਸ਼ਹਿਰ 'ਚ ਬੁੱਧਵਾਰ ਦੇਰ ਰਾਤ ਇਕ ਰੈਸਟੋਰੈਂਟ 'ਚ ਧਮਾਕਾ ਹੋਇਆ। ਇਸ ਹਾਦਸੇ 'ਚ 31 ਲੋਕਾਂ ਦੀ ਮੌਤ ਹੋ ਗਈ। ਚੀਨੀ ਮੀਡੀਆ ਮੁਤਾਬਕ ਧਮਾਕਾ ਗੈਸ ਦੇ ਲੀਕ ਹੋਣ ਕਾਰਨ ਹੋਇਆ। 7 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਹਾਦਸੇ ਸਮੇਂ ਇਲਾਕੇ 'ਚ ਕਾਫੀ ਭੀੜ ਸੀ। ਇੱਥੇ ਡਰੈਗਨ ਬੋਟ ਫੈਸਟੀਵਲ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਯਿਨਚੁਆਨ ਸ਼ਹਿਰ 'ਨਿੰਗਜੀਆ' ਨਾਂ ਦੇ ਖੁਦਮੁਖਤਿਆਰ ਸੂਬੇ ਦੀ ਰਾਜਧਾਨੀ ਹੈ। ਇਸ ਸੂਬੇ ਦੀ ਆਬਾਦੀ 68 ਲੱਖ ਹੈ। ਇਨ੍ਹਾਂ ਵਿਚੋਂ 36% ਲੋਕ ਮੁਸਲਮਾਨ ਹਨ।
ਚੀਨੀ ਮੀਡੀਆ ਨੇ ਹਾਦਸੇ ਤੋਂ ਬਾਅਦ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਅੱਗ ਬੁਝਾਉਣ ਤੋਂ ਬਾਅਦ ਮੌਕੇ 'ਤੇ ਮੌਜੂਦ ਫਾਇਰ ਵਿਭਾਗ ਦੀਆਂ ਗੱਡੀਆਂ ਦਿਖਾਈ ਦਿੰਦੀਆਂ ਹਨ। ਅੱਗ ਬੁਝਾਉਣ ਵਾਲੇ ਵੀ ਜ਼ਖ਼ਮੀ ਲੋਕਾਂ ਨੂੰ ਐਂਬੂਲੈਂਸਾਂ ਤੱਕ ਪਹੁੰਚਾਉਂਦੇ ਹੋਏ ਦਿਖਾਈ ਦੇ ਰਹੇ ਹਨ।