
ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਦੋਵਾਂ ਪਲੇਟਫ਼ਾਰਮਸ ਦੀ ਸਮੱਗਰੀ ਦਾ ‘ਸਮਾਜ ਅਤੇ ਖਾਸਤੌਰ ’ਤੇ ਨੌਜਵਾਨਾਂ ’ਤੇ ਬਹੁਤ ਹੀ ਮਾੜਾ ਪ੍ਰਭਾਵ’ ਪੈ ਸਕਦਾ ਹੈ।
ਇਸਲਾਮਾਬਾਦ, 21 ਜੁਲਾਈ : ਪਾਕਿਸਤਾਨ ਦੇ ਟੈਲੀਕਮਿਊਨੀਕੇਸ਼ਨ ਅਥਾਰਿਟੀ ਨੇ ‘‘ਅਨੈਤਿਕ, ਭੱਦੀ ਅਤੇ ਅਸ਼ਲੀਲ’’ ਸਮੱਗਰੀ ਦੇ ਵੱਡੇ ਪੱਧਰ ’ਤੇ ਸ਼ਿਕਾਇਤ ਮਿਲਣ ਤੋਂ ਬਾਅਦ ਸਿੰਗਾਪੁਰ ਦੇ ਲਾਈਵ ਸਟਰੀਮਿੰਗ ਪਲੇਟਫ਼ਾਰਮ ਬੀਗੋ ਲਾਈਵ ’ਤੇ ਪਾਬੰਦੀ ਲੱਗਾ ਦਿਤੀ ਹੈ ਅਤੇ ਚੀਨ ਦੇ ਟਿਕਟਾਕ ਐਪ ਨੂੰ ਚਿਤਾਵਨੀ ਦਿਤੀ ਹੈ।
ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਦੋਵਾਂ ਪਲੇਟਫ਼ਾਰਮਸ ਦੀ ਸਮੱਗਰੀ ਦਾ ‘ਸਮਾਜ ਅਤੇ ਖਾਸਤੌਰ ’ਤੇ ਨੌਜਵਾਨਾਂ ’ਤੇ ਬਹੁਤ ਹੀ ਮਾੜਾ ਪ੍ਰਭਾਵ’ ਪੈ ਸਕਦਾ ਹੈ। ਉਸ ਨੇ ਸੋਮਵਾਰ ਨੂੰ ਇਕ ਟਵੀਟ ’ਚ ਇਹ ਵੀ ਕਿਹਾ ਕਿ ਇਸ ਸੰਬੰਧ ’ਚ ਇਨ੍ਹਾਂ ਐਪਸ ਦੀਆਂ ਕੰਪਨੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਉਨ੍ਹਾਂ ਦੇ ਜਵਾਬ ਤਸੱਲੀਬਖਸ਼ ਨਹੀਂ ਹਨ। ਇਸ ਕਦਮ ਦੀ ਪਾਕਿਸਤਾਨ ਦੇ ਅਧਿਕਾਰ ਕਾਰਕੁਨ ਨੇ ਆਲੋਚਨਾ ਕੀਤੀ ਹੈ। ਉਹ ਇਸ ਨੂੰ ਰੂੜੀਵਾਦੀ ਮੁਸਲਿਮ ਰਾਸ਼ਟਰ ’ਚ ਅਤੇ ਜ਼ਿਆਦਾ ਸੈਂਸਰਸ਼ਿਪ ਲਗਾਉਣ ਦੇ ਸ਼ੱਕ ਦੇ ਤੌਰ ’ਤੇ ਦੇਖ ਰਹੇ ਹਨ।