ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ਸ਼ੀਤ ਯੁੱਧ ਸਮੇਂ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ...
ਮਾਸਕੋ (ਭਾਸ਼ਾ) : ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ਸ਼ੀਤ ਯੁੱਧ ਸਮੇਂ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ ਯੋਜਨਾ ਖ਼ਤਰਨਾਕ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਇਸ ਸਮਝੌਤੇ ਤੋਂ ਹਟਣਾ ਖ਼ਤਰਨਾਕ ਕਦਮ ਹੋਵੇਗਾ। ਨਾਲ ਹੀ ਕਿਹਾ, ਵਾਸ਼ਿੰਗਟਨ ਨੂੰ ਮਿਲਟਰੀ ਸੈਕਟਰ ਵਿਚ ਪੂਰੀ ਤਰ੍ਹਾਂ ਅਧਿਕਾਰ ਕਰਨ ਦੀ ਕੋਸ਼ਿਸ਼ ਲਈ ਕੌਮਾਂਤਰੀ ਨਿੰਦਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੱਧ ਦੂਰੀ ਪਰਮਾਣੂ ਸ਼ਕਤੀ (ਆਈਐਨਐਫ) ਸੰਧੀ ਦੀ ਮਿਆਦ ਅਗਲੇ ਦੋ ਸਾਲਾਂ ਵਿਚ ਖ਼ਤਮ ਹੋਣੀ ਹੈ। ਸਾਲ 1987 ਵਿਚ ਹੋਈ ਇਹ ਸੰਧੀ ਅਮਰੀਕਾ ਅਤੇ ਯੂਰਪ ਅਤੇ ਦੂਰ ਪੂਰਬ ਵਿਚ ਉਸ ਦੇ ਸਾਥੀਆਂ ਦੀ ਸੁਰੱਖਿਆ ਵਿਚ ਮਦਦ ਕਰਦੀ ਹੈ। ਇਸ ਸਮਝੌਤੇ 'ਤੇ ਅਮਰੀਕਾ ਅਤੇ ਰੂਸ ਦੇ 300 ਤੋਂ 3,400 ਮੀਲ ਦੂਰ ਤੱਕ ਮਾਰ ਕਰਨ ਵਾਲੀ ਜ਼ਮੀਨ ਤੋਂ ਛੱਡੀ ਜਾਣ ਵਾਲੀ ਕਰੂਜ਼ ਮਿਜ਼ਾਈਲ ਦਾ ਨਿਰਮਾਣ ਕਰਨ ਦੀ ਮਨਾਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਝਗੜੇ ਵਿਚ ਹੋਣ ਦੇ ਸਾਊਦੀ ਅਰਬ ਦੇ ਸਪੱਸ਼ਟੀਕਰਨ ਉਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੇ ਖਾੜੀ ਦੇਸ਼ ਦੁਆਰਾ 18 ਲੋਕਾਂ ਦੀ ਗ੍ਰਿਫ਼ਤਾਰੀ ਨੂੰ “ਪਹਿਲਾ ਚੰਗਾ ਕਦਮ” ਵੀ ਦੱਸਿਆ। ਸਾਊਦੀ ਅਰਬ ਨੇ ਸ਼ਨੀਵਾਰ ਨੂੰ 60 ਸਾਲ ਦੇ ਖਸ਼ੋਗੀ ਦੀ ਲਾਸ਼ ਦੇ ਬਾਰੇ ਕੋਈ ਜਾਣਕਾਰੀ ਦਿਤੇ ਬਿਨਾਂ ਕਿਹਾ ਕਿ ਇਸਤਾਨਬੁਲ ਸਥਿਤ ਉਨ੍ਹਾਂ ਦੇ ਵਣਜ ਦੂਤਾਵਾਸ ਵਿਚ ਝਗੜੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।
ਅਟਾਰਨੀ ਜਨਰਲ ਸ਼ੇਖ ਸਾਦ-ਅਲ-ਮੋਜੇਬ ਨੇ ਇਕ ਬਿਆਨ ਵਿਚ ਕਿਹਾ, ‘‘ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਖਸ਼ੋਗੀ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਲੋਕਾਂ ਵਿਚ ਇਸਤਾਨਬੁਲ ਸਥਿਤ ਸਾਊਦੀ ਅਰਬ ਦੇ ਵਣਜ ਦੂਤਾਵਾਸ ਵਿਚ ਹੋਈ ਚਰਚਾ ਪਹਿਲਾਂ ਵਿਵਾਦ ਅਤੇ ਬਾਅਦ ਵਿਚ ਲੜਾਈ ਵਿਚ ਬਦਲ ਗਈ ਜਿਸ ਤੋਂ ਬਾਅਦ ਜਮਾਲ ਖਸ਼ੋਗੀ ਦੀ ਮੌਤ ਹੋ ਗਈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸਰਕਾਰ ਨੇ ਦੱਸਿਆ ਕਿ 18 ਸਾਊਦੀ ਨਾਗਰਿਕਾਂ ਨੂੰ ਅੱਗੇ ਦੀ ਜਾਂਚ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ,
ਜਦੋਂ ਕਿ ਸਾਊਦੀ ਖ਼ੂਫ਼ੀਆ ਏਜੰਸੀ ਦੇ ਉਪਨਿਰਦੇਸ਼ਕ ਅਲ-ਅਸੀਰੀ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਸਾਊਦੀ ਅਰਬ ਦੀ ਸਫ਼ਾਈ ‘ਤੇ ਉਨ੍ਹਾਂ ਦੇ ਵਿਸ਼ਵਾਸ ਦੇ ਸਬੰਧ ਵਿਚ ਪੁੱਛੇ ਜਾਣ ਉਤੇ ਟਰੰਪ ਨੇ ਕਿਹਾ,“ਮੈਨੂੰ ਭਰੋਸਾ ਹੈ।” ਉਨ੍ਹਾਂ ਨੇ ਕਿਹਾ, “ਇਕ ਵਾਰ ਫਿਰ ਇਹ ਪੁੱਛਣਾ ਜਲਦਬਾਜ਼ੀ ਹੈ। ਅਸੀਂ ਅਪਣੀ ਜਾਂਚ ਖਤਮ ਨਹੀਂ ਕੀਤੀ ਹੈ ਪਰ ਮੇਰੇ ਵਿਚਾਰ ਨਾਲ ਇਹ ਇਕ ਚੰਗਾ ਪਹਿਲਾ ਕਦਮ ਹੈ।”