
ਅਫ਼ਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਅਤੇ ਕਈ ਮਹਿਲਾ ਵਕੀਲਾਂ ਨੂੰ ਹੱਤਿਆ ਦਾ ਡਰ ਸਤਾ ਰਿਹਾ ਹੈ।
ਕਾਬੁਲ: ਅਫ਼ਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਅਤੇ ਕਈ ਮਹਿਲਾ ਵਕੀਲਾਂ ਨੂੰ ਹੱਤਿਆ ਦਾ ਡਰ ਸਤਾ ਰਿਹਾ ਹੈ। ਤਾਲਿਬਾਨ ਰਾਜ ਲਾਗੂ ਹੁੰਦਿਆਂ ਹੀ ਇਹ ਮਹਿਲਾ ਜੱਜਾਂ ਲੁਕ ਦੇ ਅਪਣੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਇਹਨਾਂ ਜੱਜਾਂ ਨੂੰ ਡਰ ਹੈ ਕਿ ਤਾਲਿਬਾਨ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਮਰਵਾ ਦੇਵੇਗਾ।
Female Afghan Judges and Lawyers Now Fear For Their Lives
ਹੋਰ ਪੜ੍ਹੋ: ਹਰਿਆਣਾ ਦੇ ਲੋਕਾਂ ਨੂੰ ਧਰਮ-ਜਾਤ ਦੇ ਨਾਂਅ 'ਤੇ ਲੜਵਾਉਣਾ ਚਾਹੁੰਦੀ ਹੈ ਭਾਜਪਾ- ਗੁਰਨਾਮ ਚੜੂਨੀ
ਦਰਅਸਲ ਅਫ਼ਗਾਨਿਸਤਾਨ ਵਿਚ ਹੱਤਿਆਵਾਂ, ਅਪਰਾਧਾਂ ਅਤੇ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਕੈਦੀਆਂ ਨੂੰ ਸਜ਼ਾ ਸੁਣਾਉਣ ਵਾਲੀਆਂ ਮਹਿਲਾਂ ਜੱਜਾਂ ਦੀ ਜਾਨ ਖਤਰੇ ਵਿਚ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੇਲ੍ਹਾਂ ਤੋਂ ਛੁੱਟੇ ਕੈਦੀ ਉਹਨਾਂ ਮਹਿਲਾ ਜੱਜਾਂ ਨੂੰ ਜਾਨ ਤੋਂ ਮਾਰਨ ਲਈ ਲੱਭ ਰਹੇ ਹਨ, ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ।
Female Afghan Judges and Lawyers Now Fear For Their Lives
ਹੋਰ ਪੜ੍ਹੋ: ਸ਼ਰਧਾ ਨਾਲ ਮਨਾਇਆ ਗਿਆ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਖ਼ੂਬਸੂਰਤ ਸਜਾਵਟ ਬਣੀ ਖਿੱਚ ਦਾ ਕੇਂਦਰ
ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਵਿਚ ਕਰੀਬ 220 ਮਹਿਲਾ ਜੱਜਾਂ ਲੁਕੀਆਂ ਹੋਈਆਂ ਹਨ। ਸੁਪਰੀਮ ਕੋਰਟ ਦੀ ਸਾਬਕਾ ਜੱਜ ਨਬੀਲਾ ਨੇ ਦੱਸਿਆ ਕਿ, ‘ਤਾਲਿਬਾਨੀ ਸ਼ਾਸਨ ਲਾਗੂ ਹੁੰਦਿਆਂ ਹੀ ਮੇਰੀ ਨੌਕਰੀ ਚਲੀ ਗਈ। ਹੁਣ ਮੈਂ ਲੁਕ ਕੇ ਰਹਿ ਰਹੀ ਹਾਂ। ਮੈਂ ਬਾਹਰ ਤੱਕ ਨਹੀਂ ਨਿਕਲ ਸਕਦੀ। ਇਹੀ ਹਾਲਾਤ ਹੋਰ ਜੱਜਾਂ ਦੇ ਵੀ ਹੈ। ਜੇਲ੍ਹ ਤੋਂ ਛੁੱਟੇ ਕੈਦੀ ਕਦੀ ਵੀ ਸਾਡੀ ਹੱਤਿਆ ਕਰ ਸਕਦੇ ਹਨ’।
Female Afghan Judges and Lawyers Now Fear For Their Lives
ਹੋਰ ਪੜ੍ਹੋ: ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਅਸਾਮ 'ਚ ਇਕੱਲਾ ਸਿੱਖ ਦੇ ਰਿਹਾ ਬਾਬੇ ਨਾਨਕ ਦਾ ਹੋਕਾ
ਦੱਸ ਦਈਏ ਕਿ ਦੇਸ਼ ਵਿਚ ਤਾਲਿਬਾਨੀ ਸਰਕਾਰ ਬਣਨ ਤੋਂ ਬਾਅਦ ਉੱਥੋਂ ਦੀਆਂ ਜੇਲ੍ਹਾਂ ਵਿਚ ਬੰਦ ਕਈ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹਨਾਂ ਵਿਚੋਂ ਕਈ ਤਾਲਿਬਾਨ ਲੜਾਕੇ ਵੀ ਹਨ, ਜਿਨ੍ਹਾਂ ਨੂੰ ਮਹਿਲਾ ਜੱਜਾਂ ਨੇ ਸਜ਼ਾ ਸੁਣਾਈ ਸੀ।