
ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਭਾਜਪਾ ਹਰਿਆਣਾ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਅਧਾਰ ’ਤੇ ਵੰਡਣਾ ਚਾਹੁੰਦੀ ਹੈ
ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਭਾਜਪਾ ਹਰਿਆਣਾ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਅਧਾਰ ’ਤੇ ਵੰਡਣਾ ਚਾਹੁੰਦੀ ਹੈ। ਇਕ ਵੀਡੀਓ ਸੰਦੇਸ਼ ਜ਼ਰੀਏ ਉਹਨਾਂ ਕਿਹਾ ਕਿ ਜਿੱਥੇ ਅੱਜ ਦੇਸ਼ ਦੇ ਲੋਕ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਨ, ਉੱਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਪੂਰੇ ਦੇਸ਼ ਨੂੰ ਵੇਚਣ ਦੀ ਰਾਹ ’ਤੇ ਤੁਰੀ ਹੋਈ ਹੈ।
Gurnam Singh Chaduni
ਹੋਰ ਪੜ੍ਹੋ: ਸ਼ਰਧਾ ਨਾਲ ਮਨਾਇਆ ਗਿਆ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਖ਼ੂਬਸੂਰਤ ਸਜਾਵਟ ਬਣੀ ਖਿੱਚ ਦਾ ਕੇਂਦਰ
ਕਿਸਾਨ ਆਗੂ ਨੇ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਸਾਨੂੰ ਜਾਤੀਵਾਦ ਅਤੇ ਧਰਮ ਨਾਂਅ ’ਤੇ ਆਪਸ ਵਿਚ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰਿਆਣਾ ਵਿਚ ਕਈ ਥਾਵਾਂ ’ਤੇ ਜਾਤੀ ਅਤੇ ਧਰਮ ਦੇ ਨਾਂਅ ’ਤੇ ਲੋਕਾਂ ਵਿਚਾਲੇ ਝਗੜੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ।
BJP
ਹੋਰ ਪੜ੍ਹੋ: ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਅਸਾਮ 'ਚ ਇਕੱਲਾ ਸਿੱਖ ਦੇ ਰਿਹਾ ਬਾਬੇ ਨਾਨਕ ਦਾ ਹੋਕਾ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਅਸੀਂ ਜਾਤੀਵਾਦ ਅਤੇ ਧਰਮ ਦੇ ਨਾਂਅ ’ਤੇ ਵੰਡੇ ਗਏ ਤਾਂ ਇਸ ਦਾ ਫਾਇਦਾ ਭਾਜਪਾ ਸਰਕਾਰ ਜ਼ਰੂਰ ਚੁੱਕੇਗੀ। ਪੂਰਾ ਦੇਸ਼ ਬਰਬਾਦ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਨੂੰ ਭਾਜਪਾ ਅਤੇ ਆਰਐਸਐਸ ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਾਰੀਆਂ ਖਾਪਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿਚ ਜਾ ਕਿ ਅਜਿਹੇ ਮਸਲਿਆਂ ਨੂੰ ਸੁਲਝਾਉਣ ਅਤੇ ਭਾਈਚਾਰੇ ਵਿਚ ਇਕਜੁੱਟਤਾ ਦਾ ਸੁਨੇਹਾ ਦੇਣ।
Gurnam Singh Chaduni
ਹੋਰ ਪੜ੍ਹੋ: ਭਾਰਤ ਸਮੇਤ ਇਹਨਾਂ 11 ਦੇਸ਼ਾਂ 'ਤੇ ਪਵੇਗੀ ਜਲਵਾਯੂ ਪਰਿਵਰਤਨ ਦੀ ਸਭ ਤੋਂ ਜ਼ਿਆਦਾ ਮਾਰ: ਰਿਪੋਰਟ
ਗੁਰਨਾਮ ਚੜੂਨੀ ਨੇ ਕਿਹਾ ਕਿ ਜਿਸ ਵਰਗ ਦੇ ਵਿਅਕਤੀ ਵਲੋਂ ਕੋਈ ਗਲਤੀ ਕੀਤੀ ਜਾਂਦੀ ਹੈ, ਉਸੇ ਵਰਗ ਦੇ ਨੁਮਾਇੰਦੇ ਉਸ ਨੂੰ ਸਮਝਾਉਣ ਤਾਂ ਸਾਡਾ ਭਾਈਚਾਰਾ ਬਣਿਆ ਰਹੇਗਾ। ਉਹਨਾਂ ਕਿਹਾ ਕਿ ਇਹ ਪੂਰੇ ਦੇਸ਼ ਨੂੰ ਬਚਾਉਣ ਦਾ ਸਵਾਲ ਹੈ ਅਤੇ ਜੇ ਸਾਨੂੰ ਸਿਰ ਝੁਕਾ ਕੇ ਵੀ ਅੱਗੇ ਆਉਣਾ ਪਵੇ ਤਾਂ ਅਸੀਂ ਅਜਿਹਾ ਕਰਨ ਤੋਂ ਗੁਰੇਜ਼ ਨਾ ਕਰੀਏ।