ਨਿਊਯਾਰਕ ਵਿਚ ਅਗਲੇ ਸਾਲ ਤੋਂ ਦੀਵਾਲੀ ਮੌਕੇ ਹੋਵੇਗੀ ਸਕੂਲਾਂ 'ਚ ਛੁੱਟੀ
ਨਿਊਯਾਰਕ : ਹੁਣ ਦੀਵਾਲੀ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਮਨਾਈ ਜਾਵੇਗੀ।ਇਸ ਬਾਰੇ ਅਮਰੀਕਾ ਦੇ ਵੱਡੇ ਸ਼ਹਿਰਾਂ 'ਚੋਂ ਇਕ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਵੱਡਾ ਐਲਾਨ ਕੀਤਾ ਹੈ। ਮੇਅਰ ਐਰਿਕ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਦੀਵਾਲੀ ਮੌਕੇ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਹੋਵੇਗੀ।
ਦੱਸ ਦੇਈਏ ਕਿ ਇਹ ਫ਼ੈਸਲਾ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ। ਜਿਸ ਨਾਲ ਨਿਊਯਾਰਕ ਵਿਚ ਰਹਿੰਦੇ ਕਰੀਬ 2 ਲੱਖ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਮੇਅਰ ਐਰਿਕ ਐਡਮਜ਼ ਨੇ ਇਹ ਐਲਾਨ ਵੀਰਵਾਰ ਨੂੰ ਕੀਤਾ ਅਤੇ ਇਸ ਮੌਕੇ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਤੇ ਸਿੱਖਿਆ ਚਾਂਸਲਰ ਡੇਵਿਡ ਬੈਂਕ ਵੀ ਮੌਜੂਦ ਸਨ।