
ਪੇਟ 'ਚ ਗੋਲੀ ਲੱਗਣ ਕਾਰਨ ਗਾਇਕ ਹੋਇਆ ਜ਼ਖ਼ਮੀ, ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਜ਼ਿੰਮੇਵਾਰੀ
ਟੋਰਾਂਟੋ : ਕੈਨੇਡਾ ਹੁਣ ਭਾਰਤ ਦੇ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਸੁਰੱਖਿਅਤ ਠਿਕਾਣਾ ਬਣ ਚੁੱਕਿਆ ਹੈ, ਜਿੱਥੇ ਉਹ ਬੇਖੌਫ ਹੋ ਕੇ ਆਪਣਾ ਗੋਰਖਧੰਦਾ ਚਲਾ ਰਹੇ ਹਨ। ਕੈਨੇਡਾ ’ਚ ਇਕ ਵਾਰ ਫਿਰ ਭਾਰਤੀ ਮੂਲ ਦੇ ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕ ਤੇਜੀ ਕਾਹਲੋਂ ’ਤੇ ਹਮਲਾ ਕੀਤਾ ਗਿਆ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਹੈ। ਗੋਲੀਬਾਰੀ ਦੌਰਾਨ ਗਾਇਕ ਕਾਹਲੋਂ ਦੇ ਪੇਟ ਵਿਚ ਗੋਲੀ ਲੱਗੀ ਹੈ।
ਇਸ ਦੀ ਪੁਸ਼ਟੀ ਰੋਹਿਤ ਗੋਦਾਰਾ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਵਿਚ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਹਲੋਂ ਦੇ ਪੇਟ ’ਚ ਗੋਲੀ ਲੱਗੀ ਹੈ ਅਤੇ ਇਹ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ ਜੇਕਰ ਇਸ ਨੂੰ ਸਮਝ ਗਿਆ ਤਾਂ ਠੀਕ ਹੈ ਨਹੀਂ ਤਾਂ ਅਗਲੀ ਵਾਰ ਅਸੀਂ ਉਸ ਨੂੰ ਜਾਨੋਂ ਮਾਰ ਦੇਵਾਂਗੇ।